14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

3 ਰੋਜ਼ਾ ਸਿ੍ਸ਼ਟੀ ਤੇ ਉਡਾਨ ਪ੍ਰੋਗਰਾਮ ਦੀਆਂ ਤਿਆਰੀਆਂ: ਡਾਇਰੈਕਟਰ ਬੀ. ਡੀ. ਸ਼ਰਮਾ ਪੰਜਾਬ ਗਾਇਕ ਨਿੰਜਾ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਅਜੀਤ ਡੈਸਕ 04-11-2025
ਜੇਠੂਵਾਲ, 3 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮਿ੍ਤਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਸਟੀਚਿਊਟ ਵਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਸਾਲਾਨਾ ਸਿ੍ਸ਼ਟੀ ਤੇ ਉਡਾਨ 2025 ਪ੍ਰੋਗਰਾਮ ਦਾ ਆਯੋਜਨ 6 ਤੋਂ 8 ਨਵੰਬਰ (ਵੀਰਵਾਰ ਤੋਂ ਸ਼ਨੀਵਾਰ ਤੱਕ) ਨੂੰ ਪੂਰੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਇੰਸਟੀਚਿਊਟ ਵਲੋਂ ਪੂਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਸਟਾਫ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਇਸ ਪ੍ਰੋਗਰਾਮ ਲਈ ਲਗਾਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਦਾਖਲਾ ਸੈੱਲ ਬੀ. ਡੀ. ਸ਼ਰਮਾ ਅਤੇ ਡੀਨ ਪੀ. ਕੇ. ਸ਼ਰਮਾ ਵਲੋਂ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ 3 ਰੋਜ਼ਾ ਪ੍ਰੋਗਰਾਮ ਦੇ ਦੂਜੇ ਦਿਨ ਸਿ੍ਸ਼ਟੀ ਪ੍ਰੋਗਰਾਮ 'ਚ ਅੰਮਿ੍ਤਸਰ, ਬਟਾਲਾ, ਗੁਰਦਾਸਪੁਰ ਤੇ ਤਰਨ ਤਾਰਨ ਦੇ ਜ਼ਿਲਿ੍ਹਆਂ ਦੇ 80 ਤੋਂ ਵੱਧ ਸਕੂਲਾਂ ਦੇ ਬੱਚੇ ਭਾਗ ਲੈਣਗੇ ਅਤੇ ਉਨ੍ਹਾਂ ਦੇ ਵੱਖ-ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 8 ਨਵੰਬਰ ਨੂੰ ਕਰਵਾਏ ਜਾ ਰਹੇ ਉਡਾਨ 2025 ਪ੍ਰੋਗਰਾਮ 'ਚ ਵੀ ਇਨ੍ਹਾਂ ਜ਼ਿਲਿ੍ਹਆਂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਸ਼ਾਮ ਨੂੰ ਕਰਵਾਏ ਜਾ ਰਹੇ ਸਟਾਰ ਨਾਈਟ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ 'ਚ ਪੰਜਾਬ ਦੀ ਮਸ਼ਹੂਰ ਗਾਇਕ ਅਮਿਤ ਭੱਲਾ (ਨਿੰਜਾ) ਸਮੇਤ ਹੋਰ ਕਲਾਕਾਰ ਵੀ ਆਪਣੀ ਕਲਾ ਦਾ ਜੌਹਰ ਵਿਖਾਉਣਗੇ | ਇਸ ਮੌਕੇ ਅਮਿਤ ਅਸੀਜਾ, ਪਿ੍ੰਸੀਪਲ ਚਰਨਜੀਤ ਸਿੰਘ, ਮਨੋਹਰ ਲਾਲ ਲੂਣਾ, ਦਿਲਰਾਜ ਸਿੰਘ, ਜਤਿੰਦਰ ਭੱਲਾ, ਦੇਸ ਰਾਜ ਥਾਪਾ, ਰਘੂ ਕਨੌਜੀਆ ਸਮੇਤ ਹੋਰ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਮੀਟਿੰਗ 6 ਨੂੰ : ਰਜਵੰਤ ਬਾਲਾ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਈਆਂ ਵਾਲਾ ਵਿਖੇ ਸਮਾਗਮ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।