14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਾਮ ਤੀਰਥ ਰੋਡ 'ਤੇ ਜੰਗਲਾਤ ਵਿਭਾਗ ਬੂਟੇ ਲਗਾਉਣ ਲਈ ਪਹਿਲ ਕਦਮੀ ਕਰੇ- ਔਲਖ

ਅਜੀਤ ਡੈਸਕ 04-11-2025

ਰਾਮ ਤੀਰਥ, 3 ਨਵੰਬਰ (ਧਰਵਿੰਦਰ ਸਿੰਘ ਔਲਖ)-ਸੜਕਾਂ ਚੌੜੀਆਂ ਕਰਨ ਦੇ ਨਾਂ 'ਤੇ ਸਰਕਾਰ ਵਲੋਂ ਲੱਖਾਂ ਦੀ ਗਿਣਤੀ ਵਿਚ ਦਰੱਖਤ ਵੱਢ ਦਿੱਤੇ ਗਏ, ਜਿਸ ਨਾਲ ਪੰਜਾਬ ਦੀਆਂ ਸਾਰੀਆਂ ਸੜਕਾਂ ਤੋਂ ਰੁੱਖ ਪੂਰੀ ਤਰ੍ਹਾਂ ਗਾਇਬ ਹੋ ਗਏ | ਇਸ ਸੰਬੰਧੀ ਗੱਲਬਾਤ ਕਰਦਿਆਂ ਸਮਾਜ ਸੇਵਕ ਗੁਰਜੀਤ ਸਿੰਘ ਔਲਖ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਰੁੱਖਾਂ ਦੀ ਬਹੁਤ ਵੱਡੀ ਮਹੱਤਤਾ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਖਿਆਲ ਨਹੀਂ | ਸਰਕਾਰ ਨੇ ਰੁੱਖ ਵੱਢ ਤਾਂ ਦਿੱਤੇ, ਪਰ ਦੁਬਾਰਾ ਨਹੀਂ ਲਗਾਏ ਗਏ | ਜੰਗਲਾਤ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਸੜਕਾਂ ਦੇ ਕਿਨਾਰੇ 'ਤੇ ਨਵੇਂ ਬੂਟੇ ਲਾਉਣ ਲਈ ਪਹਿਲ ਕਦਮੀ ਕਰੇ ਤਾਂ ਕਿ ਪੰਜਾਬ ਦੀ ਧਰਤੀ ਫਿਰ ਤੋਂ ਹਰੀ ਭਰੀ ਨਜ਼ਰ ਆਉਣ ਲੱਗੇ |

ਪਿਛਲੀ ਖ਼ਬਰ ਸਾਡੇ ਚਾਨਣ ਮੁਨਾਰੇ ਅਗਲੀ ਖ਼ਬਰ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਮੀਟਿੰਗ 6 ਨੂੰ : ਰਜਵੰਤ ਬਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।