09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਿੰਡ ਵਡਾਲਾ ਭਿੱਟੇਵੱਡ ਵਿਖੇ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ <br/>

ਅਜੀਤ ਡੈਸਕ 19-10-2025
ਬਹੁਤ ਸਾਰੇ ਕੇਸਾਂ ਵਿਚ ਲੋੜੀਂਦਾ ਸੀ ਦੋਸ਼ੀ
ਰਾਮ ਤੀਰਥ, 18 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਅੱਜ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ | ਜਿਸ ਦੀ ਪਛਾਣ ਜਸਬੀਰ ਸਿੰਘ ਲੱਲਾ ਵਜੋਂ ਹੋਈ ਹੈ | ਏ.ਜੀ.ਟੀ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਦੋਸ਼ੀ ਨੇ ਤਰਨ ਤਾਰਨ ਵਿਖੇ ਇਕ ਏ.ਐੱਸ.ਆਈ. ਬਲਦੇਵ ਸਿੰਘ ਨੂੰ ਗੋਲੀ ਮਾਰੀ ਸੀ ਅਤੇ ਇਸ ਖ਼ਿਲਾਫ਼ ਤਰਨ ਤਾਰਨ ਵਿਚ ਪਰਚਾ ਦਰਜ ਸੀ | ਇਸ ਤੋਂ ਇਲਾਵਾ ਉਕਤ ਦੋਸ਼ੀ ਹੋਰ ਵੀ ਬਹੁਤ ਸਾਰੇ ਕੇਸਾਂ ਵਿਚ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਿੰਡ ਵਡਾਲਾ ਭਿੱਟੇਵੱਡ ਵਿਖੇ ਸੱਤੂ ਦੀ ਹਵੇਲੀ ਵਿਚ ਰਹਿ ਰਿਹਾ ਹੈ | ਇਸ ਨੂੰ ਕਾਬੂ ਕਰਨ ਲਈ ਏ.ਜੀ.ਟੀ.ਐੱਫ. ਵਲੋਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਏ.ਡੀ.ਜੀ.ਪੀ. ਪ੍ਰਮੋਦ ਬਾਨ, ਏ.ਆਈ.ਜੀ. ਸੰਦੀਪ ਗੋਇਲ ਵਲੋਂ ਐੱਸ.ਐੱਸ.ਪੀ. ਅੰਮਿ੍ਤਸਰ ਦਿਹਾਤੀ ਦੇ ਸਹਿਯੋਗ ਨਾਲ ਅਪ੍ਰੇਸ਼ਨ ਕੀਤਾ ਗਿਆ | ਪੁਲਿਸ ਦਾ ਘੇਰਾ ਵੇਖ ਕੇ ਦੋਸ਼ੀ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਵਾਬੀ ਫਾਇਰਿੰਗ ਵਿਚ ਦੋਸ਼ੀ ਜ਼ਖ਼ਮੀ ਹੋ ਗਿਆ, ਜਿਸ ਨੂੰ ਗਿ੍ਫਤਾਰ ਕਰਕੇ ਪੁਲਿਸ ਹਸਪਤਾਲ ਲੈ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹੈਪੀ ਜੱਟ ਗਰੁੱਪ ਨਾਲ ਸੰਬੰਧਿਤ ਸੀ | ਇਸ ਮੌਕੇ ਤੇ ਸਬ ਇੰਸਪੈਕਟਰ ਸ਼ਿਸ਼ਪਾਲ ਸਿੰਘ ਸਰਪੰਚ ਮਦਨ ਸਿੰਘ ਵਡਾਲਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਰੂਪ ਰ... ਅਗਲੀ ਖ਼ਬਰ ਡਾ. ਸਾਹਨੀ ਨੇ ਰਮਦਾਸ ਨੇੜਲੇ ਜੱਟਾ ਪਿੰਡ ਵਿਚ 150 ਏਕੜ ਹੜ੍ਹ ਪ੍ਰਭਾਵਿਤ ਖੇਤਾਂ ਵਿਚੋਂ ਪਾਣੀ ਦੇ ਨਿਕਾਸ ਦੀ ਸੁਵਿਧਾ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।