09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਮਦਦ ਦਾ ਭਰੋਸਾ-ਪੱਖੋਕੇ

ਅਜੀਤ ਡੈਸਕ 02-09-2025
ਜੰਡਿਆਲਾ ਗੁਰੂ, 1 ਸਤੰਬਰ (ਹਰਜਿੰਦਰ ਸਿੰਘ ਕਲੇਰ)-ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਪੰਜਾਬ ਰਾਜਬੀਰ ਸਿੰਘ ਪੱਖੋਕੇ ਨੇ ਕਿਹਾ ਕਿ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਨੇ ਹੜ੍ਹ ਪੀੜਤ ਪਿੰਡਾਂ ਮੁੰਡਾ ਪਿੰਡ, ਧੂੰਦਾ, ਘੜਕਾ, ਗੁੱਜਰਪੁਰਾ ਆਦਿ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮਦਦ ਦਾ ਭਰੋਸਾ ਦਿੱਤਾ | ਰਾਜਬੀਰ ਸਿੰਘ ਪੱਖੋਕੇ ਨੇ ਕਿਹਾ ਕਿ ਹੜ੍ਹ ਕਾਰਨ ਕਿਸਾਨਾਂ ਦੀਆਂ ਝੋਨਾ ਤੇ ਕਮਾਦ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਰ ਏਕੜ 80 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ | ਇਸ ਤੋਂ ਇਲਾਵਾ ਗਾਵਾਂ, ਮੱਝਾਂ ਅਤੇ ਘਰਾਂ ਦਾ ਵੀ ਵੱਖਰਾ ਮੁਆਵਜ਼ਾ ਜਲਦੀ ਜਾਰੀ ਹੋਣਾ ਚਾਹੀਦਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਇਸ ਦਾ ਖਮਿਆਜ਼ਾ ਤਰਨਤਾਰਨ ਦੀ ਬਾਈ ਇਲੈਕਸ਼ਨ ਵਿਚ ਭੁਗਤਣਾ ਪਵੇਗਾ | ਇਸ ਮੌਕੇ ਕੁਲਦੀਪ ਸਿੰਘ ਪੱਖੋਕੇ ਨੰਬਰਦਾਰ, ਧਰਮਿੰਦਰ ਸਿੰਘ ਪੱਖੋਕੇ, ਮਨਜਿੰਦਰ ਸਿੰਘ ਮੱਲੀ, ਕੰਵਰ ਪੱਖੋਕੇ, ਕੇਵਲ ਸਿੰਘ ਬਾਠ, ਯੁਵਰਾਜ ਸਿੰਘ ਬਾਠ, ਪ੍ਰਭਜੀਤ ਸਿੰਘ ਦੁੱਗਲਵਾਲ, ਸ਼ੇਰ ਸਿੰਘ ਸੰਘਾ, ਲਾਲੀ ਮੁਨੀਮ, ਸੁਬੇਗ ਸਿੰਘ ਮਾਲਚੱਕ, ਕਰਤਾਰ ਸਿੰਘ ਕੱਲਾ, ਜਸਬੀਰ ਸਿੰਘ, ਪਰਮਜੀਤ ਕੌਰ ਧੂੰਦਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹ ਪੀੜਤਾਂ ਲਈ ਵੱਡੇ ਪੈਕੇਜ ਦਾ ਐਲਾਨ ਕਰੇ : ਕਿਸਾਨ ਆਗੂ <br/> ਅਗਲੀ ਖ਼ਬਰ ਪਿੰਡ ਪਾਖਰਪੁਰ ਤੋਂ ਹੁੰਦਲ ਪਰਿਵਾਰ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।