08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਦੇ ਪਾਣੀ 'ਚ ਰੁੜੇ ਮਾਛੀਵਾਹਲਾ ਦੇ ਕਿਸਾਨ ਦੀ 4 ਦਿਨਾਂ ਬਾਅਦ ਮਿਲੀ ਲਾਸ਼

ਅਜੀਤ ਡੈਸਕ 02-09-2025
ਹੜ੍ਹਾਂ ਦੇ ਪਾਣੀ ਨਾਲ ਮਰਨ ਵਾਲੇ ਕਿਸਾਨ ਅਜੀਤ ਸਿੰਘ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ ਅਤੇ ਪਰਮਜੀਤ ਸਿੰਘ ਦੀ ਫਾਈਲ ਤਸਵੀਰ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ


ਅਜਨਾਲਾ, ਰਮਦਾਸ, ਗੱਗੋਮਾਹਲ 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡਾਂ ਵਿਚ ਕੁਝ ਦਿਨ ਪਹਿਲਾਂ ਆਏ ਭਿਆਨਕ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ | ਹੁਣ ਹਲਕਾ ਅਜਨਾਲਾ ਦੇ ਪਿੰਡ ਮਾਛੀਵਾਹਲਾ ਦੇ 4 ਦਿਨ ਪਹਿਲਾਂ ਰਾਵੀ ਦਰਿਆ ਵਿਚ ਆਏ ਹੜ੍ਹ ਦੇ ਪਾਣੀ 'ਚ ਰੁੜਨ ਕਾਰਨ ਲਾਪਤਾ ਹੋਏ ਕਿਸਾਨ ਦੀ ਲਾਸ਼ ਮਿਲਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਪਿੰਡ ਮਾਛੀਵਾਹਲਾ ਦੇ ਸਰਪੰਚ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਿਸਾਨ ਪਰਮਜੀਤ ਸਿੰਘ ਅਤੇ ਉਸ ਦਾ ਸਮੂਹ ਪਰਿਵਾਰ ਪਿੰਡ ਤੋਂ ਥੋੜਾ ਹਟਵਾਂ ਬਹਿਕ ( ਡੇਰੇ) 'ਤੇ ਆਪਣਾ ਘਰ ਬਣਾ ਕੇ ਰਹਿ ਰਹੇ ਸਨ | ਉਨ੍ਹਾਂ ਅੱਗੇ ਦੱਸਿਆ ਕਿ ਬੀਤੀ 27 ਅਗਸਤ ਨੂੰ ਰਾਵੀ ਦਰਿਆ ਵਿਚ ਅਚਾਨਕ ਰਾਤ ਸਮੇਂ ਆਏ ਭਿਆਨਕ ਹੜ੍ਹ ਕਾਰਨ ਕਿਸਾਨ ਪਰਮਜੀਤ ਸਿੰਘ ਘਰੋਂ ਨਿਕਲਦੇ ਸਮੇਂ ਪਾਣੀ ਦੇ ਤੇਜ ਵਹਾਅ ਵਿਚ ਰੁੜਣ ਕਾਰਨ ਲਾਪਤਾ ਹੋ ਗਿਆ ਸੀ ਅਤੇ ਹਨੇਰਾ ਹੋਣ ਕਾਰਨ ਅਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਕੋਈ ਪਤਾ ਨਹੀਂ ਲੱਗ ਸਕਿਆ ਸੀ | ਜਿਸਦੀ ਉਸ ਦਿਨ ਤੋਂ ਹੀ ਭਾਲ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਅਜੀਤ ਸਿੰਘ ਦੀ ਮਿ੍ਤਕ ਦੇਹ ਉਨ੍ਹਾਂ ਦੇ ਲਾਪਤਾ ਹੋਣ ਤੋਂ ਚਾਰ ਦਿਨ ਮਗਰੋਂ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਘਰ ਤੋਂ ਥੋੜੀ ਦੂਰ ਇਕ ਬਾਗ ਦੀ ਕੀਤੀ ਹੋਈ ਵਾੜ ਦੀਆਂ ਤਾਰਾਂ ਵਿਚ ਅਟਕੀ ਹੋਈ ਮਿਲੀ ਹੈ | ਇਸ ਸੰਬੰਧੀ ਮਿ੍ਤਕ ਕਿਸਾਨ ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ |
ਹੜ੍ਹਾਂ 'ਚ ਮਰਨ ਵਾਲੇ ਵਿਅਕਤੀਆਂ ਨੂੰ ਸਰਕਾਰੀ ਨੌਕਰੀ ਤੇ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ-ਪੰਧੇਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਜਿਸ ਹੜ੍ਹਾਂ ਕਾਰਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਅਜਿਹੇ ਸਮੇਂ ਵਿਚ ਹੋਰ ਮੌਤਾਂ ਹੋਣ ਦੇ ਵੀ ਆਸਾਰ ਹਨ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੜ੍ਹਾਂ ਕਾਰਨ ਮਰਨ ਵਾਲੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ |
ਪਿਛਲੀ ਖ਼ਬਰ ਅਕਾਲੀ ਦਲ ਦੇ ਰਾਣਾ ਰਣਬੀਰ ਸਿੰਘ ਲੋਪੋਕੇ ਵਲੋਂ ਹੜ੍ਹ ਪੀੜਤਾਂ ਦੀ ਮਦਦ <br/> ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਾਤਰੀ ਦੇ ਮਹਾਨ ਕੀਰਤਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।