08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀਆਂ ਦੋ ਟਰਾਲੀਆਂ ਅਤੇ 7 ਕਾਰਾਂ ਰਵਾਨਾ <br/>

ਅਜੀਤ ਡੈਸਕ 02-09-2025

ਜੰਡਿਆਲਾ ਗੁਰੂ, 1 ਸਤੰਬਰ (ਹਰਜਿੰਦਰ ਸਿੰਘ ਕਲੇਰ, ਪਰਮਿੰਦਰ ਸਿੰਘ ਜੋਸ਼ਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੰਡਿਆਲਾ ਗੁਰੂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 2 ਟਰਾਲੀਆਂ ਅਤੇ 7 ਕਾਰਾਂ ਭਰ ਕੇ ਰਾਹਤ ਸਮੱਗਰੀ ਰਵਾਨਾ ਕੀਤੀ ਗਈ | ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਰਾਹਤ ਸਮੱਗਰੀ ਜੰਡਿਆਲਾ ਗੁਰੂ, ਧੀਰੇਕੋਟ, ਧਾਰੜ ਆਦਿ ਪਿੰਡਾਂ ਦੇ ਲੋਕਾਂ, ਜੰਡਿਆਲਾ ਗੁਰੂ ਸ਼ਹਿਰ ਵਾਸੀਆਂ ਅਤੇ ਐਨਆਰਆਈ ਵੀਰਾਂ ਦੀ ਮਦਦ ਨਾਲ ਇਕੱਠੀ ਕੀਤੀ ਗਈ ਹੈ | ਇਸ ਵਿਚ ਰੋਟੀ, ਕੱਪੜੇ, ਦਵਾਈਆਂ, ਸੁੱਕਾ ਦੁੱਧ, ਪਸ਼ੂਆਂ ਲਈ ਤੂੜੀ, ਚੋਕਰ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਿਲ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫ਼ਰਜ਼ ਹੈ ਅਤੇ ਉਹ ਹਰ ਹਾਲਤ ਵਿਚ ਲੋਕਾਂ ਦੇ ਸੁੱਖ ਦੁੱਖ ਵਿਚ ਨਾਲ ਖੜ੍ਹੇ ਹਨ | ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਖਾਲਸਾ, ਸਤਨਾਮ ਸਿੰਘ ਧਾਰੜ, ਹਰਮੀਤ ਸਿੰਘ ਧੀਰੇਕੋਟ, ਰਣਬੀਰ ਸਿੰਘ ਭੈਣੀ, ਅਮੋਲਕਜੀਤ ਸਿੰਘ ਨਰੈਣਗੜ੍ਹ, ਰਾਜੂ ਭਲਵਾਨ, ਜਤਿੰਦਰ ਦੇਵ, ਬਲਬੀਰ ਸਿੰਘ ਗੁੰਨੋਵਾਲ, ਸੁੱਖਰੂਪ ਸਿੰਘ ਧਾਰੜ, ਬਲਵਿੰਦਰ ਸਿੰਘ ਕੰਗ, ਜੋਬਨਜੀਤ ਸਿੰਘ, ਮੰਗਲ ਸਿੰਘ ਕਿਸ਼ਨਪੁਰੀ, ਸੂਬਾ ਸਿੰਘ, ਕੌਂਸਲਰ ਗੁੱਗਾ ਭਾਅ (ਕੁੱਕੂ ਪ੍ਰਧਾਨ), ਹਰਜਿੰਦਰ ਸਿੰਘ ਜਿੰਦਾ, ਪਿ੍ੰਸ ਡਡਵਾਲ, ਪ੍ਰਭ ਡਡਵਾਲ, ਅਜੇ, ਚੰਦਨ ਸਿੰਘ ਸਮੇਤ ਸਮੂਹ ਜੰਡਿਆਲਾ ਗੁਰੂ ਦੇ ਦੁਕਾਨਦਾਰ ਵੀਰ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਮੀਰਾਂਕੋਟ ਦੀ ਸਮੁੱਚੀ ਸੰਗਤ ਵਲੋਂ ਹੜ੍ਹ ਪੀੜਤਾਂ ਦੇ ਸਹਿਯੋਗ ਲਈ ਕਬੱਡੀ ਮੈਚ ਕੀਤੇ ਰੱਦ <br/> ਅਗਲੀ ਖ਼ਬਰ ਸਠਿਆਲਾ 'ਚ ਗਰੀਬ ਪਰਿਵਾਰ ਦੀ ਲਗਾਤਾਰ ਬਾਰਿਸ਼ ਪੈਣ ਕਾਰਨ ਛੱਤ ਡਿੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।