ਸਠਿਆਲਾ, 31 ਅਗਸਤ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਪੌਦੇ ਲਗਾਏ ਗਏ | ਇਸ ਬਾਰੇ ਪਿ੍ੰਸੀਪਲ ਹਰਸਿਮਰਨ ਕੌਰ ਨੇ ਦੱਸਿਆ ਹੈ ਕਿ ਕਾਲਜ ਸਠਿਆਲਾ ਦੇ ਈਕੋ ਕਲੱਬ ਵਲੋਂ 'ਇੱਕ ਪੇੜ ਮਾਂ ਕੇ ਨਾਮ' ਅੰਤਰਗਤ ਰੁੱਖ ਲਗਾਉਣ ਮੁਹਿੰਮ ਚਲਾਈ ਗਈ ਹੈ ਅਤੇ ਵਿਦਿਆਰਥੀਆਂ ਵਲੋਂ ਵਾਤਾਵਰਣ ਸਵਸਥ ਰੱਖਣ ਲਈ ਪੌਦੇ ਲਾਏ ਗਏ ਹਨ ਤੇ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਦੀ ਜ਼ਿਮੇਵਾਰੀ ਲਈ ਗਈ ਹੈ | ਉਨ੍ਹਾਂ ਨੇ ਕਿਹਾ ਕਿ 'ਇਕ ਪੇੜ ਮਾਂ ਦੇ ਨਾਮ' ਅਧੀਨ ਅਸੀਂ ਪ੍ਰਕਿਰਤੀ ਨਾਲ ਜੁੜਦੇ ਹਾਂ ਤੇ ਇਕ ਹਰੇਕ ਮਨੁੱਖ ਨੂੰ ਲਾਉਣਾ ਵਾਹੀਦਾ ਹੈ | ਇਸ ਮੌਕੇ ਪ੍ਰੋ: ਰੋਹਿਤ ਗੁਪਤਾ ਨੇ ਕਿਹਾ ਸਾਰੇ ਲੋਕਾਂ ਨੂੰ ਰੁੱਖ ਵਧ ਤੋਂ ਵੱਧ ਲਗਾਉਣੇ ਚਾਹੀਦੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਣ ਸਵਸਥ ਰੱਖਣ ਦੇ ਲਈ ਸਮਰੱਥ ਹੋ ਸਕੀਏ |