27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦੁਆਰਾ ਮਾਈਆਂ ਅਤੇ ਮਜੀਠਾ ਦੀ ਸੰਗਤ ਆਈ ਅੱਗੇ <br/>

ਅਜੀਤ ਡੈਸਕ 01-09-2025

ਮਜੀਠਾ, 31 ਅਗਸਤ (ਮਨਿੰਦਰ ਸਿੰਘ ਸੋਖੀ)-ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਅਤੇ ਦਰਿਆਵਾਂ ਦੇ ਪਾਣੀ ਨਾਲ ਆਏ ਹੜ੍ਹਾਂ ਕਾਰਣ ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ ਆਦਿ ਦੇ ਸੈਂਕੜੇ ਪਿੰਡਾਂ ਵਿਚ ਭਾਰੀ ਮਿਕਦਾਰ ਵਿਚ ਪਾਣੀ ਆ ਜਾਣ ਕਾਰਨ ਇਨ੍ਹਾਂ ਪਿੰਡਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਪਈ ਹੈ | ਗੁਰਦੁਆਰਾ ਮਾਈਆਂ ਦੀ ਪ੍ਰਬੰਧਕ ਕਮੇਟੀ ਵਲੋਂ ਗਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਮਜੀਠਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਤਾਂ ਦੀ ਮਦਦ ਵਾਸਤੇ ਪੀਣ ਵਾਲਾ ਪਾਣੀ, ਸੈਨੇਟਰੀ ਪੈਡ, ਦਵਾਈਆਂ, ਮੋਮਬੱਤੀਆਂ, ਮਾਚਸਾਂ, ਮੱਛਰ ਭਜਾਉਣ ਵਾਲੀਆਂ ਅਗਰਬੱਤੀਆਂ ਅਤੇ ਕਰੀਮਾਂ, ਸਾਬਨ, ਬਿਸਕੁਟ, ਭੁਜੀਆ, ਰਸ, ਬਰੈਡਾਂ ਅਤੇ ਹੋਰ ਖਾਣ ਯੋਗ ਸੁੱਕੀ ਸਮੱਗਰੀ ਟਰਾਲੀਆਂ ਵਿਚ ਭਰ ਕੇ ਲਿਜਾਈਆਂ ਗਈਆਂ ਹਨ | ਪ੍ਰਬੰਧਕਾਂ ਪਾਸੋਂ ਜਾਣਕਾਰੀ ਮਿਲੀ ਕਿ ਇਨ੍ਹਾਂ ਵਿਚੋਂ ਕੁਝ ਪਰਿਵਾਰਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਅਪਣਾ ਲਿਆ ਹੈ ਅਤੇ ਇਨ੍ਹਾਂ ਪਿੰਡਾਂ ਵਿਚ ਜ਼ਰੂਰਤ ਵਾਸਤੇ ਹਰੇਕ ਸਮੱਗਰੀ ਪਹੁੰਚਾਈ ਜਾ ਰਹੀ ਹੈ | ਗੁਰਦੁਆਰਾ ਮਾਈਆਂ ਦੇ ਗਰੰਥੀ ਭਾਈ ਗੁਰਪ੍ਰੀਤ ਸਿੰਘ ਵਲੋਂ ਅਰਦਾਸ ਕੀਤੀ ਗਈ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ 'ਇਕ ਪੇੜ ਮਾਂ ਦੇ ਨਾਮ' ਮੁਹਿੰਮ ਤਹਿਤ ਬੂਟੇ ਲਗਾਏ <br/> ਅਗਲੀ ਖ਼ਬਰ ਹੜ੍ਹ ਪੀੜਤ ਰਾਹਤ ਕੈਂਪਾਂ ਵਿੱਚ ਚੌਕਰ-ਅਚਾਰ ਦੀ ਅਤੀ ਲੋੜ-ਭਿੰਡਰ, ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।