27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ਼ਿਵਾਲਾ ਮੰਦਰ ਮਜੀਠਾ ਵਿਖੇ ਸ਼੍ਰ੍ਰੀ ਗਣੇਸ਼ ਮਹਾਂ ਉਤਸਵ ਦੇ ਸੰਬੰਧ ਵਿਚ ਧਾਰਮਿਕ ਸਮਾਗਮ <br/>

ਅਜੀਤ ਡੈਸਕ 01-09-2025
ਮਜੀਠਾ, 31 ਅਗਸਤ (ਮਨਿੰਦਰ ਸਿੰਘ ਸੋਖੀ)-ਸ਼ਿਵਾਲਾ ਮੰਦਰ ਮਜੀਠਾ ਵਿਖੇ ਮੰਦਰ ਦੇ ਮੁੱਖ ਪੁਜਾਰੀ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਸ਼੍ਰੀ ਗਣੇਸ਼ ਮਹਾਂਉਤਸਵ ਦੇ ਸੰਬੰਧ ਵਿਚ ਧਾਰਮਿਕ ਸਮਾਗਮ ਕਰਾਇਆ ਗਿਆ | ਜਿਸ ਵਿਚ ਸ਼ਹਿਰ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ ਅਤੇ ਭਗਵਾਨ ਸ਼੍ਰੀ ਗਣੇਸ਼ ਦਾ ਆਸ਼ੀਰਵਾਦ ਲਿਆ | ਇਸ ਧਾਰਮਿਕ ਸਮਾਗਮ ਮੌਕੇ ਮੰਦਰ ਵਿਚ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਪੰਡਿਤ ਓਮ ਪ੍ਰਕਾਸ਼ ਸ਼ਾਸ਼ਤਰੀ ਵਲੋਂ ਮੰਤਰ ਉਚਾਰਨ ਕੀਤੇ ਗਏ, ਸੰਗਤਾਂ ਵਲੋਂ ਆਰਤੀ ਕੀਤੀ ਗਈ ਅਤੇ ਪੂਰੀਆਂ ਰਸਮਾਂ ਨਾਲ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਸਥਾਪਿਤ ਕੀਤੀ ਗਈ | ਅਖ਼ੀਰ ਵਿਚ ਯੋਗੀ ਦਿਆਲ ਨਾਥ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸੰਗਤਾਂ ਵਿਚ ਪ੍ਰਸ਼ਾਦ ਵਰਤਾਇਆ ਗਿਆ | ਹਾਜ਼ਰ ਸੰਗਤਾਂ ਵਲੋਂ ਭਗਵਾਨ ਸ਼੍ਰੀ ਗਣੇਸ਼ ਦੀ ਉਪਮਾ ਵਿਚ ਭੇਟਾ, ਭਜਨ ਗਾਏ ਗਏ | ਇਸ ਮੌਕੇ ਯੋਗੀ ਦਿਆਲ ਨਾਥ ਦੇ ਨਾਲ ਪੰਡਤ ਓਮ ਪ੍ਰਕਾਸ਼ ਸ਼ਾਸ਼ਤਰੀ, ਇੰਦਰਜੀਤ ਮਰਵਾਹ, ਭੋਲਾ ਨਾਥ, ਗੌਰਵ ਬਹਿਲ, ਵਿੱਕੀ ਸ਼ਰਮਾ, ਰਮੇਸ਼ ਕੁਮਾਰ, ਸ਼ਿਵਮ ਡੋਗਰਾ, ਪਿ੍ੰਸ, ਪੰਮਾ, ਪਾਰਸ ਅਰੋੜਾ, ਬਬਲੂ ਅਰੋੜਾ, ਹਰਪ੍ਰੀਤ ਸਿੰਘ, ਪੰਕਜ਼, ਰਾਹੁਲ ਸ਼ਰਮਾ, ਗੁਰਨਾਮ ਸਿੰਘ, ਪ੍ਰਭਜੀਤ ਕੁਮਾਰ, ਆਦਿ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਮੁੜ ਪੈ ਰਹੇ ਲਗਾਤਾਰ ਮੀਂਹ ਨੇ ਕੱਚੇ ਘਰਾਂ ਵਾਲਿਆਂ ਦੀ ਚਿੰਤਾ ਵਧਾਈ <br/> ਅਗਲੀ ਖ਼ਬਰ ਹਲਕਾ ਮਜੀਠਾ ਦੇ ਪਿੰਡ ਭੰਗਾਲੀ ਤੋਂ ਹੜ ਪੀੜਤਾਂ ਲਈ ਰਾਸ਼ਨ ਤੇ ਪਸ਼ੂਆਂ ਦਾ ਚਾਰਾ ਰਵਾਨਾ-ਪਿੰਡ ਵਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।