ਹਰਸਾ ਛੀਨਾ, 19 ਜੁਲਾਈ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਕਾਮਰੇਡ ਅੱਛਰ ਸਿੰਘ ਛੀਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਕੜਾਂਵਾਲਾ ਦੇ ਵਿਹੜੇ ਵਿਖੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਅਤੇ ਸੈ.) ਅੰਮਿ੍ਤਸਰ ਵਲੋਂ ਪੌਦਾ ਲਗਾਇਆ ਗਿਆ | ਇਸ ਸੰਬੰਧੀ ਸਕੂਲ ਮੁਖੀ ਸ. ਜਗਜੀਤ ਸਿੰਘ ਛੀਨਾ ਦੀ ਅਗਵਾਈ ਹੇਠ ਸਕੂਲ ਪੱਧਰ 'ਤੇ ਚਲਾਈ ਮੁਹਿੰਮ ਦੌਰਾਨ ਪੌਦਾ ਲਗਾਉਣ ਉਪਰੰਤ ਹਾਜ਼ਰਾਂ ਨੂੰ ਸੰਬੋਧਨ ਕਰਦਿਆਂ ਸ. ਸੰਧੂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਆਧੁਨਿਕਤਾ ਦੀ ਆੜ ਹੇਠ ਵੱਡੀ ਪੱਧਰ 'ਤੇ ਰੁੱਖਾਂ ਦੀ ਕਟਾਈ ਹੋਣ ਕਾਰਨ ਆਲਮੀ ਤਪਸ਼ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ | ਜਿਸ ਲਈ ਬੂਟੇ ਜਰੂਰ ਲਗਾਏ ਜਾਣ | ਇਸ ਸਮੇਂ ਉਨ੍ਹਾਂ ਨਾਲ ਜੇ.ਪੀ. ਸਿੰਘ, ਮਨਦੀਪ ਸਿੰਘ, ਅਮਰਿੰਦਰ ਸਿੰਘ, ਹਰਪ੍ਰੀਤ ਕੌਰ, ਅਮਨਦੀਪ ਵਾਲੀਆ, ਜਸਵਿੰਦਰ ਕਲਸੀ, ਪੁਨੀਤ ਰੰਧਾਵਾ, ਅਮਨ ਔਲਖ, ਦਵਿੰਦਰ ਕੋਰ ਛੀਨਾ ਸਮੇਤ ਵੱਡੀ ਗਿਣਤੀ ਵਿੱਚ ਸਕੂਲ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ |