ਬਿਆਸ 19 ਜੁਲਾਈ (ਪਰਮਜੀਤ ਸਿੰਘ ਰੱਖੜਾ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਿਆਸ ਵਿਖੇ ਰੱਖੇ ਇਕ ਸੰਖੇਪ ਪ੍ਰੋਗਰਾਮ ਦÏਰਾਨ ਸ਼ਾਇਰ ਵਿਸ਼ਾਲ ਬਿਆਸ ਵਲੋਂ ਸਕੂਲ ਪਿ੍ੰਸੀਪਲ ਰਾਜੀਵ ਕਪੂਰ ਨੂੰ ਲਾਇਬ੍ਰੇਰੀ ਲਈ 25 ਕਿਤਾਬਾਂ ਭੇਂਟ ਕੀਤੀਆਂ ਗਈਆਂ ਹਨ ¢ ਗੱਲਬਾਤ ਦÏਰਾਨ ਸ਼ਾਇਰ ਵਿਸ਼ਾਲ ਬਿਆਸ ਨੇ ਬੱਚਿਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੀ ਜ਼ਿੰਦਗੀ ਵਿਚੋਂ ਸੋਸ਼ਲ ਮੀਡੀਆ ਨੂੰ ਦੂਰ ਕਰਕੇ ਕਿਤਾਬਾਂ ਨੂੰ ਅਪਣਾਉਣ ¢ ਇਸ ਮÏਕੇ ਮਾਸਟਰ ਸਤਿੰਦਰ ਸਿੰਘ, ਮਾਸਟਰ ਸੰਦੀਪ ਕੁਮਾਰ, ਮੈਡਮ ਰਾਜ ਰਾਣੀ, ਮੈਡਮ ਪ੍ਰੀਆ ਸਚਦੇਵਾ, ਮੈਡਮ ਪੂਜਾ, ਮੈਡਮ ਗੁਰਜੀਤ ਕÏਰ, ਮੈਡਮ ਸਿਮਰਨਪ੍ਰੀਤ ਕÏਰ ਸੈਣੀ, ਮੈਡਮ ਸਵਿੰਦਰ ਕÏਰ, ਮੈਡਮ ਪਰਮਵੀਰ ਕÏਰ, ਮੈਡਮ ਰੂਬੀ, ਮੈਡਮ ਮਮਤਾ, ਮੈਡਮ ਰਮਨਜੀਤ ਕÏਰ ਆਦਿ ਹਾਜਰ ਸਨ |