29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਰਕਾਰੀ ਸਕੂਲ ਨੂੰ ਸਰਪੰਚ ਕੁਲਜੀਤ ਸਿੰਘ ਫੌਜੀ ਨੇ ਲੋੜੀਂਦਾ ਸਾਮਾਨ ਦਿੱਤਾ <br/>

ਅਜੀਤ ਡੈਸਕ 19-07-2025
ਰਮਦਾਸ, 18 ਜੁਲਾਈ (ਜਸਵੰਤ ਸਿੰਘ ਵਾਹਲਾ)-ਸਥਾਨਕ ਕਸਬੇ ਦੇ ਨਜ਼ਦੀਕ ਗ੍ਰਾਮ ਪੰਚਾਇਤ ਮਹਿਮਦ ਮੰਦਰਾਵਾਲ ਦੇ ਸਰਪੰਚ ਕੁਲਜੀਤ ਸਿੰਘ ਫੌਜੀ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਮਦ ਮੰਦਰਾਵਾਲ ਨੂੰ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਇਕ ਇਲੈਕਟ੍ਰੋਨਿਕ ਵਾਟਰ ਕੂਲਰ, ਦੋ ਬੈਟਰੇ, ਇਕ ਇਨਵਰਟਰ, ਪੰਜ ਪੱਖੇ ਤੇ ਸਕੂਲ ਦੀ ਵਾਇਰਿੰਗ ਦਾ ਸਾਰਾ ਸਾਮਾਨ ਅਤੇ ਆਂਗਨਵਾੜੀ ਸੈਂਟਰ ਨੂੰ ਇੱਕ ਲੋਹੇ ਦੀ ਅਲਮਾਰੀ, ਛੇ ਕੁਰਸੀਆਂ ਅਤੇ ਇੱਕ ਮੇਜ ਦਿੱਤਾ ਹੈ | ਇਸ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਬੱਬਲੂ ਮਸੀਹ ਥੋਬਾ ਨੇ ਸਰਪੰਚ ਕੁਲਜੀਤ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਮੈਡਮ ਜਗਜੀਵਨ ਕੌਰ, ਸੀ.ਐਚ.ਟੀ. ਗੁਰਪ੍ਰੀਤ ਸਿੰਘ ਸ਼ਾਮਪੁਰਾ, ਪੰਚ ਜਤਿੰਦਰ ਸਿੰਘ, ਦੇਸਰਾਜ ਪੰਚ, ਸਰਬਜੀਤ ਕੋਰ ਪੰਚ, ਫੋਜੀ ਹਰਜਿੰਦਰ ਸਿੰਘ, ਹੈਪੀ ਸਹੋਤਾ ਪੰਚ, ਸ਼ਮਸੇਰ ਸਿੰਘ ਪੰਚ, ਦਵਿੰਦਰਜਗਦੀਸ਼ ਕੌਰ ਪੰਚ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਮੋਦੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਵਾਂਗੇ-ਸੁਸ਼ੀਲ ਦੇਵਗਨ <br/> ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਰਾਜ ਦੌਰਾਨ ਰੱਜ ਕੇ ਨਸ਼ਾ ਵਿਕਿਆ - ਈ. ਟੀ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।