ਰਮਦਾਸ, 18 ਜੁਲਾਈ (ਜਸਵੰਤ ਸਿੰਘ ਵਾਹਲਾ)-ਪਿੰਡ ਕੋਟ ਗੁਰਬਖਸ਼ ਦੇ ਸਰਪੰਚ ਸੰਤੋਖ ਸਿੰਘ ਜੌਹਲ ਨੇ ਪਿੰਡ ਦੀ ਮਹਾਸ਼ਾ ਬਰਾਦਰੀ ਦੇ ਜੰਝ ਘਰ ਵਿਚ ਵਾਇਰਿੰਗ ਕਰਵਾਈ, ਪੱਖੇ ਲਗਵਾਏ ਅਤੇ ਆਪਣੇ ਕੋਲੋਂ ਬੱਚਿਆਂ ਨੂੰ ਕਿ੍ਕਟ ਦੀ ਕਿਟ ਤੇ ਜਿੰਮ ਦਾ ਸਾਮਾਨ ਲੈ ਕੇ ਦਿੱਤਾ | ਸਰਪੰਚ ਸੰਤੋਖ ਸਿੰਘ ਜੌਹਲ ਨੇ ਆਖਿਆ ਕਿ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਦਾ ਵਿਕਾਸ ਬਿਨਾ ਵਿਤਕਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਮੇਜਰ ਸਿੰਘ, ਭੁਪਿੰਦਰ ਸਿੰਘ, ਬਾਬਾ ਰਿੰਕੂ, ਬਲਵਿੰਦਰਪਾਲ ਸਿੰਘ ਜਗਰੂਪ ਸਿੰਘ, ਤਰਸੇਮ ਹਲਵਾਈ, ਰਵੀ ਹਲਵਾਈ, ਮੰਗਾ ਮੈਂਬਰ, ਗੁਰਜੀਤ ਸਿੰਘ ਪੰਚ, ਮੰਗਲ ਦਾਸ, ਮਿੰਟਾ, ਲਾਡੀ, ਬੱਗਾ, ਹਰਦੇਵ ਸਿੰਘ, ਵਿਜੇ ਕੁਮਾਰ ਆਦਿ ਮੌਜੂਦ ਸਨ | ਇਸ ਦੌਰਾਨ ਮਾਸ਼ਾ ਬਰਾਦਰੀ ਨੇ ਸਰਪੰਚ ਸੰਤੋਖ ਸਿੰਘ ਜੌਹਲ ਦਾ ਧੰਨਵਾਦ ਕੀਤਾ |