ਚੋਗਾਵਾਂ, 17 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਬਰਾੜ ਵਿਖੇ ਅਨੰਦ ਖੇਤੀ ਸਟੋਰ ਲੋਪੋਕੇ ਵਲੋਂ ਜੀ.ਐੱਸ. ਪੀ. ਕਰੋਪ ਸਾਇੰਸ ਲਿਮਿਟਡ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸਦਾ ਮਕਸਦ ਕਿਸਾਨਾਂ ਨੂੰ ਝੋਨੇ ਦੀਆਂ ਬਿਮਾਰੀਆਂ ਤੋਂ ਪ੍ਰੇਰਿਤ ਕਰਨਾ ਹੈ | ਕੈਂਪ ਵਿਚ ਡਾ. ਵਰਿੰਦਰ ਸਿੰਧੂ ਆਰ.ਐੱਮ., ਡਾ. ਕਮਲ ਚੌਹਾਨ ਜੀ. ਐੱਮ., ਰਾਜਪਾਲ ਸਿੰਘ ਅਤੇ ਮੇਜਰ ਕੁਮਾਰ ਪਹੁੰਚੇ | ਕੈਂਪ ਦੇ ਆਿਖ਼ਰ ਵਿਚ ਅਨੰਦ ਖੇਤੀ ਸਟੋਰ ਨਸੀਬ ਕੁਮਾਰ ਲੋਪੋਕੇ ਵਲੋਂ ਇਸ ਕੈਂਪ ਨੂੰ ਸਫਲ ਬਣਾਉਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਪ੍ਰਗਟ ਸਿੰਘ ਸ਼ਾਹ, ਹਰਮਨ ਦਲੀਪ ਸਿੰਘ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਧਰਮਵੀਰ ਸਿੰਘ, ਬਾਬਾ ਜਗਰੂਪ ਸਿੰਘ, ਕਿਸਾਨ ਆਗੂ ਸਤਪਾਲ ਸਿੰਘ, ਮੇਵਾ ਸਿੰਘ, ਬਿੰਦਰ ਆੜਤੀ, ਪ੍ਰਭ ਆੜਤੀ, ਰਾਣਾ ਆੜਤੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |