ਬਾਬਾ ਬਕਾਲਾ ਸਾਹਿਬ, 17 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸੈਕਰਡ ਇੰਟਰਨੈਸ਼ਨਲ ਸਕੂਲ ਖਿਲਚੀਆਂ ਦੇ ਸਟਾਫ਼, ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਵਿਚ ਪੌਦੇ ਅਤੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਸਕੂਲ ਦੇ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਬੱਚਿਆਂ ਦੇ ਸਹਿਯੋਗ ਨਾਲ 100 ਤੋਂ ਵੱਧ ਨਵੇਂ ਪੌਦੇ ਅਤੇ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ | ਇਸ ਸਕੂਲ ਵਿਚ ਈਕੋ ਕਲੱਬ ਦੇ ਇੰਚਾਰਜ ਨਵਨੀਤ ਕੌਰ ਸਾਇੰਸ ਅਧਿਆਪਕਾ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ | ਜਿਸ ਕਾਰਨ ਸਕੂਲ ਦੇ ਸਟਾਫ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ | ਡਾ. ਧਰਮਵੀਰ ਸਿੰਘ ਡਾਇਰੈਕਟਰ ਸਕੂਲ ਵਲੋਂ ਹਰ ਬੱਚੇ ਹਰ ਪਰਿਵਾਰ ਨੂੰ ਇਕ ਰੁੱਖ ਲਗਾਉਣ ਲਈ ਪ੍ਰੇਰਨਾ ਕੀਤੀ ਗਈ | ਇਸ ਮੌਕੇ ਅਮਨਦੀਪ ਕੌਰ ਹਾਂਡਾ, ਮਨਪ੍ਰੀਤ ਕੌਰ ਭੱਲਰ, ਮਨਪ੍ਰੀਤ ਕੌਰ ਭਿੰਡਰ, ਨਵਨੀਤ ਕੌਰ, ਰਿਚਾ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ |