24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸੇਂਟ ਸੋਲਜਰ ਦੀਆਂ ਖਿਡਾਰਨਾਂ ਨੇ ਕਬੱਡੀ 'ਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 17-07-2025
ਜੰਡਿਆਲਾ ਗੁਰੂ, 16 ਜਲਾਈ (ਹਰਜਿੰਦਰ ਸਿੰਘ ਕਲੇਰ)-ਜੰਮੂ ਦੇ ਸਟੀਫਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਸੀ. ਬੀ. ਐੱਸ. ਈ. ਦੀਆਂ ਕਲਸਟਰ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਸੀ. ਬੀ. ਐੱਸ. ਈ. ਸਕੂਲਾਂ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ | ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਕਬੱਡੀ ਦੀਆਂ ਖਿਡਾਰਨਾਂ ਨੇ ਅੰਡਰ 14 ਤੇ ਅੰਡਰ 17 ਵਰਗ ਹੋਏ ਵੱਖ-ਵੱਖ ਕਬੱਡੀ ਮੁਕਾਬਲਿਆਂ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦੀਆਂ ਕਬੱਡੀ ਖਿਡਾਰਨਾਂ ਨੇ ਪਹਿਲੀ ਪੁਜੀਸ਼ਨਾ ਹਾਸਿਲ ਕਰਕੇ ਗੋਲਡ ਮੈਡਲ ਤੇ ਕਬਜ਼ਾ ਕਰ ਲਿਆ | ਸਕੂਲ ਦੀ ਹੋਣਹਾਰ ਖਿਡਾਰਨ ਪਰਨੀਤ ਕੌਰ ਨੂੰ ਇਸ ਟੂਰਨਾਮੈਂਟ ਦੀ ਬੈਸਟ ਰੇਡਰ ਚੁਣੀ ਗਈ | ਸੀ. ਬੀ. ਐੱਸ. ਈ. ਵਲੋਂ ਇਨ੍ਹਾਂ ਬੱਚਿਆਂ ਨੂੰ ਪਹਿਲੀ ਪੁਜੀਸ਼ਨ ਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਹੁੰਚਣ 'ਤੇ ਸਕੂਲ ਦੇ ਐੱਮ. ਡੀ. ਡਾ: ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿ੍ੰ: ਅਮਰਪ੍ਰੀਤ ਕੌਰ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਦੀ ਬਦੌਲਤ ਇਹ ਬੱਚੀਆਂ ਜਿੱਤਣ ਵਿੱਚ ਸਫਲ ਹੋਈਆਂ | ਇਨ੍ਹਾਂ ਬੱਚਿਆਂ ਦੀ ਕੋਚ ਮਨਪ੍ਰੀਤ ਕੌਰ ਡੀ. ਪੀ. ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਬੱਚੀਆਂ ਖੇਡੀਆਂ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਅਤੇ ਇਸ ਖੁਸ਼ੀ ਵਿਚ ਬੱਚਿਆਂ ਲਈ ਹਵੇਲੀ ਵਿਖੇ ਸ਼ਾਨਦਾਰ ਖਾਣੇ ਦਾ ਪ੍ਰਬੰਧ ਕੀਤਾ ਗਿਆ | ਇਸ ਖੁਸ਼ੀ ਵਿਚ ਸਕੂਲ ਦੇ ਵਾਈਸ ਪਿ੍ੰ: ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ, ਫਤਿਹ ਸਿੰਘ ਡੀ. ਪੀ., ਜਤਿੰਦਰ ਸਿੰਘ ਡੀ. ਪੀ., ਯਾਦਵਿੰਦਰ ਸਿੰਘ ਡੀ. ਪੀ., ਰੁਪਿੰਦਰ ਕੌਰ ਡੀ. ਪੀ., ਨੀਲਮ ਕੌਰ ਡੀ. ਪੀ., ਰਾਜਬੀਰ ਕੌਰ ਡੀ. ਪੀ., ਨਵਦੀਪ ਸਿੰਘ ਕੋਚ ਸਮੂਹ ਸਟਾਫ ਅਤੇ ਬੱਚੇ ਸ਼ਾਮਿਲ ਸਨ |
ਪਿਛਲੀ ਖ਼ਬਰ ਸਰਕਾਰੀ ਆਈ. ਟੀ.ਆਈ. ਰਣੀਕੇ ਦੇ ਠੇਕਾ ਮੁਲਾਜ਼ਮਾਂ ਵਲੋਂ ਗੇਟ ਰੈਲੀ ਅਗਲੀ ਖ਼ਬਰ ਮੰਡੀ ਜੰਡਿਆਲਾ ਗੁਰੂ 'ਚ ਪਈ ਮੱਕੀ ਸੜਕਾਂ 'ਤੇ ਸੜ ਰਹੀ, ਪ੍ਰਸ਼ਾਸਨ ਚੁੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।