24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮੰਡੀ ਜੰਡਿਆਲਾ ਗੁਰੂ 'ਚ ਪਈ ਮੱਕੀ ਸੜਕਾਂ 'ਤੇ ਸੜ ਰਹੀ, ਪ੍ਰਸ਼ਾਸਨ ਚੁੱਪ

ਅਜੀਤ ਡੈਸਕ 17-07-2025
ਜੰਡਿਆਲਾ ਗੁਰੂ, 16 ਜੁਲਾਈ (ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਦੀ ਅਨਾਜ ਮੰਡੀ 'ਚ ਮੱਕੀ ਦੀ ਫ਼ਸਲ ਖੁੱਲ੍ਹੇ ਆਸਮਾਨ ਹੇਠਾਂ ਬੇਸਹਾਰਾ ਪਈ ਹੋਈ ਹੈ | ਕਿਸਾਨ ਆਪਣੇ ਲਹੂ ਪਸੀਨੇ ਨਾਲ ਉਗਾਈ ਇਸ ਫ਼ਸਲ ਨੂੰ ਤਰਸਦੇ ਹੋਏ ਵੇਖ ਰਹੇ ਹਨ, ਪਰ ਨਾ ਸਰਕਾਰ ਤੋਂ ਕੋਈ ਵਾਅਦਾ ਪੂਰਾ ਹੋਇਆ, ਨਾ ਹੀ ਕਿਸੇ ਅਧਿਕਾਰੀ ਨੇ ਮੌਕੇ ਤੇ ਆ ਕੇ ਹਾਲਤ ਸਮਝਣ ਦੀ ਕੋਸ਼ਿਸ਼ ਕੀਤੀ | ਇਸ ਮੌਸਮ ਵਿਚ ਜਿੱਥੇ ਮੀਂਹ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ, ਉਥੇ ਖੁੱਲ੍ਹੀ ਸੜਕ 'ਤੇ ਪਈ ਮੱਕੀ ਦੀ ਫ਼ਸਲ ਸ਼ੈੱਡਾਂ ਦੀ ਘਾਟ ਕਰਕੇ ਸੜ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਸਟੋਰੇਜ ਪ੍ਰਬੰਧ ਜਾਂ ਢੱਕਣ ਵਾਲਾ ਸਾਮਾਨ ਉਪਲਬੱਧ ਨਹੀਂ ਕਰਵਾਇਆ ਗਿਆ | ਕਿਸੇ ਕਿਸਾਨ ਨੇ ਖੁਦ ਦੀ ਤਰਪਾਲ ਲਾ ਦਿੱਤੀ, ਪਰ ਜ਼ਿਆਦਾਤਰ ਕਿਸਾਨ ਗਰੀਬ ਹਨ ਜੋ ਇਨ੍ਹਾਂ ਵਾਧੂ ਖ਼ਰਚਿਆਂ ਨੂੰ ਝੱਲ ਨਹੀਂ ਸਕਦੇ | ਕਿਸਾਨਾ ਨੂੰ ਖਰੀਦ ਰੇਟ ਨਾ ਮਿਲਣਾ ਵੱਡੀ ਸਮੱਸਿਆ ਬਣਿਆ, ਮੱਕੀ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਆੜਤੀਆਂ ਜਾਂ ਦਲਾਲਾਂ ਨੂੰ ਮਜਬੂਰੀ ਵਿਚ ਮੱਕੀ ਵੇਚਣ ਲਈ ਵਧੇਰੇ ਘੱਟ ਕੀਮਤ 'ਤੇ ਵੇਚਣ ਲਈ ਮਜਬੂਰ ਹੋ ਰਹੇ ਹਨ | ਕਿਸਾਨਾ ਨੇ ਕਿਹਾ ਕਿ ਮੱਕੀ ਦੀ ਫਸਲ ਤੇ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ | ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ, ਕੋਈ ਵੀ ਮੰਡੀ ਅਧਿਕਾਰੀ ਜਾਂ ਸਰਕਾਰੀ ਵਿਭਾਗ ਦੀ ਪਹੁੰਚ ਨਜ਼ਰ ਨਹੀਂ ਆਈ ਹੈ |
ਪਿਛਲੀ ਖ਼ਬਰ ਸੇਂਟ ਸੋਲਜਰ ਦੀਆਂ ਖਿਡਾਰਨਾਂ ਨੇ ਕਬੱਡੀ 'ਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਨਸ਼ੇ ਖ਼ਿਲਾਫ਼ ਬਿਆਸ ਗ੍ਰਾਮ ਪੰਚਾਇਤ ਦਾ ਵੱਡਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।