25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਾਬਕਾ ਵਿਧਾਇਕ ਜਲਾਲ ਉਸਮਾ ਵਲੋਂ ਬਾਬਾ ਬਕਾਲਾ ਸਾਹਿਬ ਮੇਲੇ 'ਤੇ ਹੋਣ ਵਾਲੀ ਅਕਾਲੀ ਕਾਨਫਰੰਸ ਸੰਬੰਧੀ ਅਹਿਮ ਮੀਟਿੰਗ

ਅਜੀਤ ਡੈਸਕ 17-07-2025
ਬਾਬਾ ਬਕਾਲਾ ਸਾਹਿਬ, 16 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਿਤੀ 9 ਅਗਸਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ਨੂੂੰ ਸਮਰਪਿਤ, ਸਾਲਾਨਾ ਜੋੜ ਮੇਲਾ 'ਸਾਚਾ ਗੁਰੂ ਲਾਧੋ ਰੇ' ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਅਕਾਲੀ ਕਾਨਫਰੰਸ ਕੀਤੀ ਜਾਵੇਗੀ | ਇਸ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਅੱਜ ਇੱਥੇ ਰੰਧਾਵਾ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਅਕਾਲੀ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਅਕਾਲੀ ਆਗੂਆਂ/ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸਨੂੰ ਸੰਬੋਧਨ ਕਰਦਿਆਂ ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ 9 ਅਗਸਤ ਨੂੰ ਵਿਸ਼ਾਲ ਅਕਾਲੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ | ਇਸ ਮੌਕੇ ਜਥੇ. ਪੂਰਨ ਸਿੰਘ ਖਿਲਚੀਆਂ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਪ੍ਰਧਾਨ ਯੂਥ ਵਿੰਗ ਹਲਕਾ ਬਾਬਾ ਬਕਾਲਾ ਸਾਹਿਬ, ਅਜਮਿੰਦਰ ਸਿੰਘ ਸਾਹਬਾ ਡਾਇਰੈਕਟਰ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਹੰਸਰਾਜ ਸਿੰਘ ਧਿਆਨਪੁਰ ਸਾ: ਸਰਪੰਚ, ਨਿਰਮਲ ਸਿੰਘ ਬਿੱਲੂ ਧੂਲਕਾ ਸਰਕਲ ਪ੍ਰਧਾਨ, ਰਾਜਿੰਦਰ ਸਿੰਘ ਬਿੱਲਾ ਵੈਰੋਵਾਲ, ਜਥੇ. ਜਰਨੈਲ ਸਿੰਘ ਕੋਟ ਮਹਿਤਾਬ, ਸਰਪੰਚ ਸੁਖਬੀਰ ਸਿੰਘ ਸੇਰੋਂ, ਸੁਖਵੰਤ ਸਿੰਘ ਮੱਲ੍ਹਾ, ਤਰਸੇਮ ਸਿੰਘ ਕਾਲੇਕੇ, ਬਲਜਿੰਦਰ ਸਿੰਘ ਪੱਪੂ ਚੀਮਾਬਾਠ, ਸਰਪੰਚ ਹਰਦੇਵ ਸਿੰਘ ਚੀਮਾਬਾਠ, ਡਾ: ਸ਼ਮਿੰਦਰ ਸਿੰਘ ਰਾਮਪੁਰ, ਯੁਵਰਾਜ ਸਿੰਘ ਆਰ. ਪੀ. ਐੱਸ., ਦਲਬੀਰ ਸਿੰਘ, ਬਲਜੀਤ ਸਿੰਘ ਮੈਂਬਰ, ਕਰਮ ਸਿੰਘ ਕਾਲੇਕੇ, ਕੌਂਸਲਰ ਕਰਮ ਸਿੰਘ, ਕੌਂਸਲਰ ਕੁਲਦੀਪ ਸਿੰਘ ਧਾਮੀ, ਕੌਂਸਲਰ ਸੁਖਚੈਨ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਲਦੇਵ ਸਿੰਘ ਕਾਲੇਕੇ ਨੂੰ ਭਰਪੂਰ ਸ਼ਰਧਾਂਲੀਆਂ ਅਗਲੀ ਖ਼ਬਰ ਹਲਕਾ ਮਜੀਠਾ ਤੋਂ ਕਿਸੇ ਪਾਰਟੀ ਦੇ ਆਗੂ ਤੇ ਵਰਕਰ ਨੂੰ ਆਪ 'ਚ ਸ਼ਾਮਿਲ ਹੋਣ 'ਤੇ ਮਿਲੇਗਾ ਪੂਰਾ ਸਨਮਾਨ- ਤਲਬੀਰ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।