ਕੱਥੂਨੰਗਲ/ਜੇਠੂਵਾਲ, 16 ਜੁਲਾਈ (ਦਲਵਿੰਦਵਰ ਸਿੰਘ ਰੰਧਾਵਾ/ਮਿੱਤਰਪਾਲ ਸਿੰਘ ਰੰਧਾਵਾ)- ਆਪ ਸਰਕਾਰ ਵਲੋਂ ਆਪਣੇ ਕਾਰਜਕਲ ਦੌਰਾਨ ਕੀਤੇ ਲੋਕ ਭਲਾਈ ਕੰਮਾਂ ਅਤੇ ਦਿੱਤੀਆਂ ਸਹੂਲਤਾਂ ਸਦਕਾ ਅਤੇ ਪਾਰਟੀ ਵਲੋਂ ਮੈਨੂੰ ਹਲਕਾ ਮਜੀਠਾ ਦਾ ਇੰਚਾਰਜ ਲਾਉਣ ਕਰਕੇ ਹਲਕਾ ਮਜੀਠਾ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਆਪ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਵਰਕਰ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਸਾਬਕਾ ਸਰਪੰਚ ਪ੍ਰੇਮ ਸਿੰਘ ਨਾਲ ਪਾਰਟੀ ਅਤੇ ਹਲਕੇ ਵਿਖੇ ਵਿਚਾਰ ਕਰਦਿਆਂ ਕੀਤੇ | ਉਨ੍ਹਾਂ ਕਿਹਾ ਪੰਜਾਬ ਦੀ ਭਲਾਈ ਵਾਸਤੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਇਹੋ ਜਿਹੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ ਜਿਸ ਦਾ ਪ੍ਰਭਾਵ ਸਮਾਜ ਵਿਚ ਆਮ ਵੇਖਣ ਨੂੰ ਮਿਲਦਾ ਹੈ ਅਤੇ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਰਪੰਚ ਤੇ ਮੋਹਤਬਰ ਆਗੂਆਂ ਦੀ ਆਮ ਆਦਮੀ ਪਾਰਟੀ 'ਚ ਹੋ ਰਹੀ ਸ਼ਮੂਲੀਅਤ ਤੋਂ ਮਿਲਦਾ ਹੈ | ਇਸ ਮੌਕੇ ਸਾਬਕਾ ਸਰਪੰਚ ਸੋਨੀ ਰੰਧਾਵਾ ਕੱਥੂਨੰਗਲ, ਸਰਪੰਚ ਰਵਿੰਦਰ ਸਿੰਘ ਗਿੱਲ ਹਦਾਇਤਪੁਰਾ, ਸਿਵ ਭੀਲੋਵਾਲ, ਸੁਖਪਾਲ ਸਿੰਘ ਗਿੱਲ ਹਦਾਇਤਪੁਰਾ ਆਦਿ ਸ਼ਾਮਲ ਸਨ |