ਬਾਬਾ ਬਕਾਲਾ ਸਾਹਿਬ, 16 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਹਲਕੇ ਦੇ ਸੀਨੀਅਰ ਆਪ ਆਗੂ ਅਤੇ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ ਦੇ ਵੱਡੇ ਭਰਾਤਾ ਸ: ਬਲਦੇਵ ਸਿੰਘ ਕਾਲੇਕੇ, ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਕਾਲੇਕੇ (ਅੰਮਿ੍ਤਸਰ) ਵਿਖੇ ਪਾਇਆ ਗਿਆ | ਉਪਰੰਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ, ਕਾਲੇਕੇ (ਅੰਮਿ੍ਤਸਰ) ਵਿਖੇ ਭਾਈ ਜਗਦੀਪ ਸਿੰਘ ਤੰਤੀ ਸਾਜਾਂ ਵਾਲੇ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਨੇ ਵੈਰਾਗਮਈ ਕੀਰਤਨ ਅਤੇ ਗਿਆਨੀ ਸੁਖਦੇਵ ਸਿੰਘ ਸਾਧਪੁਰਾ ਨੇ ਕਥਾ ਕੀਤੀ | ਇਸ ਮੌਕੇ ਸ਼ਰਧਾਂਜ਼ਲੀ ਸਮਾਗਮ ਦੌਰਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਸ: ਉਮਰਾਜ ਸਿੰਘ ਧਰਦਿਉ, ਜ਼ਿਲ੍ਹਾ ਜਨਰਲ ਸਕੱਤਰ ਸ: ਜੋਗਿੰਦਰ ਸਿੰਘ ਬਦੇਸ਼ਾ ਧਿਆਨਪੁਰ ਅਤੇ ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਚਾਹਲ ਨੇ ਜਿੱਥੇ ਸ: ਬਲਦੇਵ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕੀਤੀ, ਉਥੇ ਚਾਹਲ ਪਰਿਵਾਰ ਦੀਆਂ ਕਿਸਾਨ ਜਥੇਬੰਦੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਜਥੇਬੰਦੀ ਵਲੋਂ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ ਨੂੰ ਸਿਰੋਪਾਓ ਅਤੇ ਦਸਤਾਰ ਭੇਟ ਕੀਤੀ | ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਸ਼ੋਕ ਸੰਦੇਸ਼ ਪੁੱਜਾ | ਇਸ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਗੁਰਦਿਆਲ ਸਿੰਘ ਰੋੜੀ ਸਾਹਿਬ ਵਾਲੇ, ਭਾਈ ਸਤਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਵਾਲੇ, ਗ੍ਰੰਥੀ ਭਾਈ ਜਤਿੰਦਰ ਸਿੰਘ, ਗਿਆਨੀ ਜਰਨੈਲ ਸਿੰਘ ਤੋਂ ਇਲਾਵਾ ਸਰਪੰਚ ਦਲਜੀਤ ਸਿੰਘ ਭੱਪੀ ਵਡਾਲਾ ਖੁਰਦ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਸੁਰਜੀਤ ਸਿੰਘ ਖੁਹ ਵਾਲੇ, ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਡਾ: ਕੁਲਵਿੰਦਰ ਸਿੰਘ ਬਾਣੀਆਂ, ਹਰਬਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਕਾਲੇਕੇ, ਸਾਹਿਬ ਸਿੰਘ ਝਾੜੂ ਨੰਗਲ, ਅਮਰਜੀਤ ਸਿੰਘ ਕਾਲੇਕੇ, ਨਵਤੇਜ ਸਿੰਘ ਸੁਲਤਾਨਵਿੰਡ, ਫਲਵਿੰਦਰ ਸਿੰਘ ਖਿਲਚੀਆਂ, ਪਿ੍ੰ: ਬਿਕਰਮ ਸਿੰਘ ਚੀਮਾ, ਪਿ੍ੰ: ਚੀਮਾ ਰਈਆ, ਸਰਪੰਚ ਜੋਬਨਜੀਤ ਸਿੰਘ ਸਿੰਘਪੁਰਾ, ਸਰਪੰਚ ਮਲਕੀਤ ਸਿੰਘ ਸਰਜਾ, ਗੁਰਪ੍ਰਤਾਪ ਸਿੰਘ ਬਾਊ ਧੂਲਕਾ, ਬਲਕਾਰ ਸਿੰਘ ਸਿੰਘਪੁਰਾ, ਰਣਜੀਤ ਸਿੰਘ ਰਾਣਾ ਧੂਲਕਾ, ਸਰਪੰਚ ਹੀਰਾ ਸਿੰਘ ਜਸਪਾਲ, ਹਰਿੰਦਰ ਸਿੰਘ ਜੇ. ਈ. ਜਸਪਾਲ, ਗਿਆਨੀ ਮੇਵਾ ਸਿੰਘ, ਸੁਪਰਡੈਂਟ ਦਲਜੋਤ ਸਿੰਘ, ਸੈਕਟਰੀ ਪਿ੍ਤਪਾਲ ਸਿੰਘ, ਸੈਕਟਰੀ ਰਾਜ ਕੁਮਾਰ, ਹਰਜੀਤ ਸਿੰਘ, ਗੁਰਭੇਜ ਸਿੰਘ, ਕਿਸਾਨ ਆਗੂ ਬਲਦੇਵ ਸਿੰਘ ਅਤੇ ਹੋਰਨਾਂ ਨੇ ਹਾਜ਼ਰੀ ਭਰੀ | ਮੰਚ ਸੰਚਾਲਨ ਦੇ ਫਰਜ਼ ਕਿਸਾਨ ਆਗੂ ਸੁਖਵਿੰਦਰ ਸਿੰਘ ਚਾਹਲ ਨੇ ਨਿਭਾਏ | ਆਖਰ ਵਿਚ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ ਨੇ ਸਭ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |