ਚੋਗਾਵਾਂ, 15 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਭੀਲੋਵਾਲ ਪੱਕਾ ਵਿਖੇ ਬਾਬਾ ਨਾਗਾ ਦਾ ਸਾਲਾਨਾ ਮੇਲਾ ਸਮੂਹ ਪਿੰਡ ਵਾਸੀਆਂ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਮੇਲੇ ਵਿਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਅਸ਼ੋਕ ਸੋਨੀ, ਕੌਂਸਲਰ ਵਿਕਾਸ ਸੋਨੀ, ਸ਼ਾਮ ਸੋਨੀ, ਰਾਗਵ ਸੋਨੀ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਬਾਬਾ ਨਾਗਾ ਦੇ ਪਵਿੱਤਰ ਅਸਥਾਨ 'ਤੇ ਮੱਥਾ ਟੇਕਿਆ | ਇਸ ਮੌਕੇ ਸੇਵਾਦਾਰਾਂ ਵਲੋਂ ਸੰਗਤਾਂ ਲਈ ਕੋਲਡ ਡਰਿੰਕ, ਜੂਸ, ਫਲ, ਟਿੱਕੀਆਂ ਆਈਸਕ੍ਰੀਮ ਸਮੇਤ ਅਨੇਕਾਂ ਪ੍ਰਕਾਰ ਦੇ ਲੰਗਰ ਵਰਤਾਏ ਗਏ | ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਡਾ. ਵਿਪਨ ਨੰਦਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭਸੀਨੀਆ, ਨੰਬਰਦਾਰ ਹਰਜਿੰਦਰ ਸਿੰਘ, ਯੁਵਰਾਜ ਨੰਦਾ, ਰਿਸ਼ੀ ਵੋਹਰਾ, ਰਜੀਵ ਕੁਮਾਰ ਮਹਿਤਾ, ਗੁਲਸ਼ਨ ਵੋਹਰਾ, ਰਿੰਕੂ ਮਹਿਤਾ, ਹਨੀ ਅਰੋੜਾ, ਕੁਲਦੀਪ, ਬਿੰਦਰ, ਬੱਗਾ ਡੇਅਰੀ ਵਾਲਾ, ਬਲਬੀਰ ਸਿੰਘ ਮੋਹਲੇਕੇ, ਸੂਬਾ ਸਿੰਘ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |