21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ <br/>

ਅਜੀਤ ਡੈਸਕ 16-07-2025
ਚੇਤਨਪੁਰਾ, 15 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਕਈ ਦਿਨਾਂ ਤੋਂ ਰੱੁਕ-ਰੱੁਕ ਕੇ ਪੈ ਰਹੇ ਮੀਂਹ ਕਾਰਨ ਪਿੰਡ ਸੰਤੂਨੰਗਲ ਵਿਖੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਕਮਰੇ ਵਿਚ ਪਏ ਸਾਮਾਨ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਕੌਰ ਪਤਨੀ ਹਰਦੇਵ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਜਦੋਂ ਮੀਂਹ ਪੈਣ ਕਾਰਨ ਉਨ੍ਹਾਂ ਦਾ ਕਮਰਾ ਚੋਅ ਰਿਹਾ ਸੀ ਅਤੇ ਉਸਦਾ ਪੁੱਤਰ ਸ਼ਮਸ਼ੇਰ ਤੇ ਉਸ ਦਾ ਦੋਸਤ ਮੀਂਹ ਤੋਂ ਬਚਾਅ ਲਈ ਛੱਤ ਉੱਪਰ ਤਰਪਾਲ ਪਾਉਣ ਲਈ ਚੜੇ ਤਾਂ ਅਚਾਨਕ ਉਨ੍ਹਾਂ ਦੇ ਮਕਾਨ ਦੀ ਛੱਤ ਦੇ 2 ਪੱਖੇ ਗਾਡਰ, ਬਾਲਿਆਂ ਸਮੇਤ ਹੇਠਾਂ ਆ ਡਿੱਗੇ, ਛੱਤ ਡਿੱਗਣ ਕਾਰਨ ਉਨ੍ਹਾਂ ਦੇ ਪੁੱਤਰ ਸ਼ਮਸ਼ੇਰ ਸਿੰਘ ਦੇ ਲੱਕ ਅਤੇ ਉਸਦੇ ਦੋਸਤ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਥੱਲੇ ਪਿਆ ਲੱਕੜ ਦਾ ਬੈੱਡ, ਫੋਲਡਿੰਗ ਮੰਜੇ, ਟਰੰਕ, ਮੇਜ ਕੁਰਸੀਆਂ, ਛੱਤ ਵਾਲਾ ਪੱਖਾ, ਭਾਂਡੇ, ਟੀ. ਵੀ. ਤੇ ਹੋਰ ਕੀਮਤੀ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਉਨ੍ਹਾਂ ਕਿਹਾ ਕਿ ਉਸ ਦਾ ਪਤੀ ਰੀੜ ਦੀ ਹੱਡੀ ਦੀ ਬਿਮਾਰੀ ਤੋਂ ਪੀੜਤ ਹੈ, ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਜਥੇਦਾਰ ਰੇਸ਼ਮ ਸਿੰਘ ਕਈ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਛੱਡ ਕੇ 'ਆਪ' 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵਲੋਂ ਲਏ ਗਏ ਫ਼ੈਸਲੇ ਸਿੱਖ ਕੌਮ ਲਈ ਸ਼ਲਾਘਾਯੋਗ ਕਦਮ-ਬਾਬਾ ਮੇਜਰ ਸਿੰਘ ਸੋਢੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।