ਜੰਡਿਆਲਾ ਗੁਰੂ, 15 ਜੁਲਾਈ (ਹਰਜਿੰਦਰ ਸਿੰਘ ਕਲੇਰ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੰਡਿਆਲਾ ਗੁਰੂ ਪੁਲਿਸ ਵਲੋਂ ਵੱਖ-ਵੱਖ ਕੇਸਾਂ ਨਾਲ ਸੰਬੰਧਿਤ ਛੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਡੀ. ਐੱਸ. ਪੀ. ਰਵਿੰਦਰ ਸਿੰਘ ਤੇ ਥਾਣਾ ਇੰਚਾਰਜ ਐੱਸ. ਐੱਚ. ਓ. ਹਰਚੰਦ ਸਿੰਘ ਦੀ ਅਗਵਾਈ 'ਚ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਵੱਖ-ਵੱਖ ਮਾਮਲਿਆਂ ਵਿਚ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ | ਇਸ ਵਿਚ ਨਸ਼ਾ ਵੇਚਣ ਵਾਲੇ ਤੇ ਜਿਨ੍ਹਾਂ ਕੋਲੋਂ ਇਹ ਨਸ਼ਾ ਤਸਕਰ ਨਸ਼ਾ ਲੈਕੇ ਅੱਗੇ ਵੇਚਦੇ ਸਨ ਉਨ੍ਹਾਂ ਨੂੰ ਗਿ੍ਫਤਾਰ ਕੀਤਾ ਗਿਆ | ਇਸ ਵਿਚ ਇਕ ਜਲੰਧਰ ਵਾਸੀ ਸਾਹਿਲ ਕੁਮਾਰ ਜੋ ਕਿ ਨਸ਼ੇ ਦਾ ਆਦੀ ਹੈ, ਉਸ ਨੂੰ ਲੋਕਾਂ ਦੇ ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ ਨੂੰ ਕਾਬੂ ਕੀਤਾ ਗਿਆ, ਜਿਸ ਵਿਚ ਇਹ ਦੋਸ਼ੀ ਦਾਤਰ ਦੀ ਨੋਕ 'ਤੇ ਲੋਕਾਂ ਨੂੰ ਲੁੱਟਦਾ ਸੀ ਤੇ ਨਾਲ ਹੀ ਏ. ਟੀ. ਐੱਮ. ਵਿਚ ਜਾ ਕੇ ਲੋਕਾਂ ਦੇ ਪਾਸਵਰਡ ਦੇਖ ਕੇ ਉਨ੍ਹਾਂ ਦੇ ਏ. ਟੀ. ਐੱਮ. ਬਦਲ ਕੇ ਕਿਸੇ ਦੂਸਰੇ ਬੈਂਕਾਂ ਵਿਚ ਜਾ ਕੇ ਪੈਸੇ ਕੱਢਵਾ ਲੈਂਦਾ ਸੀ, ਨੂੰ ਰੰਗੇ ਹੱਥੀਂ ਫੜਿਆ ਗਿਆ | ਫੜੇ ਗਏ ਇਨ੍ਹਾਂ ਵਿਆਕਤੀਆਂ 'ਤੇ ਪਹਿਲਾਂ ਵੀ ਕਈ ਮੁਕਦਮੇ ਚਲਦੇ ਹਨ | ਏ. ਟੀ. ਐੱਮ. ਬਦਲ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਕੋਲੋਂ 35-40 ਦੇ ਕਰੀਬ ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮ. ਤੇ ਹੋਰ ਕਾਰਡ ਵੀ ਬਰਾਮਦ ਕੀਤੇ ਗਏ ਹਨ | ਐੱਸ. ਐੱਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ ਇਹ ਭੋਲੇ ਭਾਲੇ ਲੋਕਾਂ ਨਾਲ ਏ. ਟੀ. ਐੱਮ. ਬਦਲ ਲੈਂਦਾ ਸੀ ਤੇ ਉਨ੍ਹਾਂ ਦੇ ਪੈਸੇ ਕੱਢ ਕੇ ਨਸ਼ਾ ਕਰਦਾ ਸੀ ਲੱਖਾਂ ਰੁਪਏ ਦੀ ਕੀਤੀ ਠੱਗੀ ਪਰ ਕਿਸੇ ਕੰਮ ਨਾ ਆਈ ਇਹ ਪੀ ਗਿਆ ਲੱਖਾਂ ਰੁਪਏ ਦਾ ਚਿੱਟਾ ਹੀ ਪੀ ਗਿਆ | ਸਰਬਜੀਤ ਸਿੰਘ, ਹਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗਹਿਰੀ ਮੰਡੀ ਕੋਲੋਂ ਦੋਵਾਂ ਕੋਲੋਂ 10-10 ਗ੍ਰਾਮ ਹੈਰੋਇਨ ਬਰਾਮਦ ਕੀਤੀ | ਸਹਿਲ ਪੁੱਤਰ ਅਨੋਖ ਸਿੰਘ ਵਾਸੀ ਰਾਜਾਸਾਂਸੀ, ਵਿਸ਼ਾਲ ਪੁੱਤਰ ਕਾਬਲ ਸਿੰਘ ਵਾਸੀ ਛੇਹਰਟਾ, ਅੰਮਿ੍ਤਸਰ ਇਨ੍ਹਾਂ ਕੋਲੋਂ 23 ਗ੍ਰਾਮ ਹੈਰੇਇਨ ਤੇ 1770 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ | ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲਾ ਪਿਛਲਾ ਰਿਕਾਰਡ ਖੰਗਾਲ ਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |
ਜੰਡਿਆਲਾ ਪੁਲਿਸ ਨੇ ਵੱਖ-ਵੱਖ ਕੇਸਾਂ 'ਚ 6 ਵਿਅਕਤੀਆਂ ਨੂੰ ਕੀਤਾ ਗਿ੍ਫਤਾਰ <br/>
ਅਜੀਤ ਡੈਸਕ
16-07-2025