ਰਾਜਾਸਾਂਸੀ, 15 ਜੁਲਾਈ (ਹਰਦੀਪ ਸਿੰਘ ਖੀਵਾ)-ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਮੈਡੀਕਲ ਸੈੱਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਡਾ. ਅਨਿਲ ਪੁਰੀ, ਡਾ. ਸਨੇਹ ਸਿੰਗਲ, ਡਾ. ਵਿਕਾਸ ਰਾਮਪਾਲ, ਡਾ. ਵਰਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਉਪਰੋਕਤ ਮੈਡੀਕਲ ਸੈੱਲ ਦੇ ਉੱਚ ਅਹੁਦੇਦਾਰ ਡਾਕਟਰ ਸਾਹਿਬਾਨ ਨੇ ਮਨੋਵਿਗਿਆਨ ਰੋਗਾਂ ਦੇ ਲੱਛਣਾਂ ਅਤੇ ਉਨ੍ਹਾਂ ਦੇ ਇਲਾਜ ਲਈ ਮਰੀਜਾਂ ਦੇ ਇਲਾਜ ਦੇ ਬਾਰੇ ਵਿਚ ਸੁਝਾਅ ਦਿੱਤੇ | ਇਸ ਮੈਡੀਕਲ ਸੈੱਲ ਦਾ ਮੁੜ ਨਵੇਂ ਸਿਰਿਉਂ ਵਿਸਥਾਰ ਕਰਦੇ ਹੋਏ ਡਾਕਟਰ ਸੰਦੀਪ ਸਿੰਘ ਛੀਨਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਸਰਬਜੀਤ ਸਿੰਘ ਨਾਲ ਜ਼ਿਲ੍ਹਾ ਉਪ ਪ੍ਰਧਾਨ ਚੁਣਿਆ ਗਿਆ | ਡਾ. ਹਰੀਸ਼ ਸ਼ਰਮਾ ਨੇ ਕਿਹਾ ਕਿ ਇਸ ਉਕਤ ਸੰਸਥਾ ਵਲੋਂ ਸਮੇਂ-ਸਮੇਂ 'ਤੇ ਡਾਕਟਰੀ ਮੈਡੀਕਲ ਕੈਂਪ ਲਗਾ ਕੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਸਿਹਤ ਸੰਬੰਧੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦੀ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਡਾਕਟਰ ਇੱਕ ਪੇਸ਼ਾ ਬਣ ਗਿਆ ਹੈ ਤਾਂ ਉਨ੍ਹਾਂ ਦੀ ਸੰਸਥਾ ਵਿਚ ਜ਼ਿਆਦਾਤਰ ਅਜਿਹੇ ਡਾਕਟਰ ਹਨ ਜੋ ਲੋੜਮੰਦ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ | ਇਸ ਮੌਕੇ 'ਤੇ ਸੰਗਠਨ ਦੇ ਪ੍ਰਦੇਸ਼ ਯੂਥ ਪ੍ਰਧਾਨ ਸੁਨੀਲ ਮੌਰੀਆ, ਰਾਸ਼ਟਰੀ ਸਕੱਤਰ ਰਮੇਸ਼ ਰਾਗਰ, ਡਾ. ਹਰਪ੍ਰੀਤ ਸਿੰਘ ਗਿੱਲ, ਮੰਗਤ ਰਾਏ ਆਦਿ ਹਾਜ਼ਰ ਸਨ |
ਮਨੁੱਖੀ ਅਧਿਕਾਰ ਕਮੇਟੀ ਮੈਡੀਕਲ ਸੈੱਲ ਦੇ ਜ਼ਿਲ੍ਹਾ ਪੱਧਰ ਤੇ ਅਹੁਦੇਦਾਰਾਂ ਦੀ ਚੋਣ <br/>
ਅਜੀਤ ਡੈਸਕ
16-07-2025