15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੰਚਕੂਲਾ ਦੇ ਸੈਕਟਰ-6 ਵਿਚਲੇ ਰਿਹਾਇਸ਼ੀ ਖੇਤਰ 'ਚ ਦਾਖ਼ਲ ਹੋਇਆ ਤੇਂਦੂਆ <br/>

ਪੰਚਕੂਲਾ ਦੇ ਸੈਕਟਰ-6 ਦੇ ਇਕ ਮਕਾਨ 'ਚ ਘੁੰਮਦਾ ਹੋਇਆ ਤੇਂਦੂਆ | ਤਸਵੀਰ : ਕਪਿਲ <br/> 28-12-2025
ਪੰਚਕੂਲਾ, 27 ਦਸੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-6 ਵਿਚਲੇ ਰਿਹਾਇਸ਼ੀ ਖੇਤਰ 'ਚ ਉਸ ਸਮੇਂ ਅਫੜਾ-ਤਫੜੀ ਮਚ ਗਈ, ਜਦੋਂ ਦਿਨ ਦਿਹਾੜੇ ਇਕ ਤੇਂਦੂਆ ਇਕ ਘਰ 'ਚ ਦਾਖ਼ਲ ਹੋ ਗਿਆ | ਇਸ ਤੋਂ ਬਾਅਦ ਸੈਕਟਰ-6 ਦੇ ਵਸਨੀਕਾਂ ਵਲੋਂ ਮਾਮਲੇ ਦੀ ਸੂਚਨਾ ਡਾਇਲ 112 ਅਤੇ ਵਾਈਲਡ ਲਾਈਫ਼ ਟੀਮ ਨੂੰ ਦਿੱਤੀ ਗਈ | ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਤੇ ਵਾਈਲਡ ਲਾਈਫ਼ ਦੀ ਟੀਮ ਵਲੋਂ ਸੈਕਟਰ-6 ਦੇ ਮ. ਨੰ. 252 ਨੂੰ ਚਾਰੇ ਪਾਸੇ ਤੋਂ ਜਾਲ ਲਗਾ ਕੇ ਘੇਰ ਲਿਆ ਤੇ ਤੇਂਦੂਏ ਨੂੰ ਫੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ | ਇਸ ਦੌਰਾਨ ਤੇਂਦੂਆ ਵਾਈਲਡ ਲਾਈਫ਼ ਦੀ ਟੀਮ ਨੂੰ ਚਕਮਾ ਦੇ ਕੇ ਆਰਮੀ ਏਰੀਆ ਦੇ ਜੰਗਲਾਂ 'ਚ ਜਾ ਵੜਿਆ | ਕਈ ਘੰਟਿਆਂ ਦੀ ਮਿਹਨਤ ਦੇ ਬਾਵਜੂਦ ਵੀ ਵਾਈਲਡ ਲਾਈਫ਼ ਟੀਮ ਤੇਂਦੂਏ ਨੂੰ ਫੜਨ 'ਚ ਸਫ਼ਲ ਨਹੀਂ ਹੋਈ | ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਤੇਂਦੂਏ ਵਲੋਂ ਕਿਸੇ ਵੀ ਵਿਅਕਤੀ 'ਤੇ ਕੋਈ ਹਮਲਾ ਨਹੀਂ ਕੀਤਾ ਗਿਆ | ਤੇਂਦੂਏ ਦੇ ਘਰ 'ਚ ਦਾਖ਼ਲ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਦੇ ਲੋਕ ਸਹਮੇ ਹੋਏ ਜ਼ਰੂਰ ਨਜ਼ਰ ਆਏ | ਮੌਕੇ 'ਤੇ ਹਾਜ਼ਰ ਵਾਈਲਡ ਲਾਈਫ਼ ਦੇ ਅਧਿਕਾਰੀ ਸੁਰਜੀਤ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-6 ਦੇ ਰਿਹਾਇਸ਼ੀ ਖੇਤਰ 'ਚ ਤੇਂਦੂਆ ਦਾਖ਼ਲ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ | ਤੇਂਦੂਏ ਨੂੰ ਫੜਨ ਲਈ ਉਨ੍ਹਾਂ ਜਾਲ ਵੀ ਲਗਾਇਆ, ਪਰ ਤੇਂਦੂਆ ਆਰਮੀ ਖੇਤਰ ਦੇ ਜੰਗਲਾਂ ਵੱਲ ਭੱਜਣ 'ਚ ਕਾਮਯਾਬ ਹੋ ਗਿਆ |

ਪਿਛਲੀ ਖ਼ਬਰ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਗਿਲਕੋ ਗਰੁੱਪ ਨੇ ਲਗਾਇਆ ਦਸਤਾਰਾਂ ਦਾ... ਅਗਲੀ ਖ਼ਬਰ .32 ਬੋਰ ਦੀ ਦੇਸੀ ਪਿਸਤੌਲ, 2 ਮੈਗਜ਼ੀਨਾਂ ਤੇ 5 ਜ਼ਿੰਦਾ ਕਾਰਤੂਸਾਂ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।