14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਾਰੰਗਪੁਰ ਨੇੜੇ ਸਤਲੁਜ ਦਰਿਆ 'ਚ ਚੱਲ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ <br/>

ਅਜੀਤ ਡੈਸਕ 28-12-2025
ਬੇਲਾ, 27 ਦਸੰਬਰ (ਮਨਜੀਤ ਸਿੰਘ ਸੈਣੀ)-ਪਿੰਡ ਸਾਰੰਗਪੁਰ ਵਿਖੇ ਸਤਲੁਜ ਦਰਿਆ 'ਚ ਗੈਰ ਕਾਨੂੰਨੀ ਰੇਤੇ ਦੀਆਂ ਟਰਾਲੀਆਂ ਭਰਨ 'ਚ ਰੁੱਝੇ ਹੋਏ ਸਨ ਜਿਥੇ ਕਿ ਅਜੇ ਤਿੰਨ ਕੁ ਮਹੀਨੇ ਪਹਿਲਾਂ ਬਰਸਾਤਾਂ ਦੌਰਾਨ ਪਾਣੀਆਂ ਨੇ ਬੰਨ੍ਹਾਂ ਨੂੰ ਢਾਹ ਲਾਈ ਹੋਈ ਸੀ | ਇਸ ਸੰਬੰਧੀ ਜਦ ਤਾਰਾ ਜੰਡ ਸਾਹਿਬ, ਕਰਨ ਕੰਧੋਲਾ ਤੇ ਇਲਾਕੇ ਦੇ ਹੋਰ ਨੌਜਵਾਨਾਂ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਪਹੁੰਚ ਕੇ ਵਣ ਵਿਭਾਗ ਦੇ ਅਧਿਕਾਰੀਆਂ, ਡੀ. ਐਫ. ਓ., ਪੁਲਿਸ ਨੂੰ ਟੋਲ ਫ੍ਰੀ ਨੰਬਰ 112 'ਤੇ ਜਾਣਕਾਰੀ ਦਿੱਤੀ ਪੁਲਿਸ ਤਾਂ ਮੌਕੇ 'ਤੇ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰੇਤਾ ਚੋਰ ਟਰੈਕਟਰ ਟਰਾਲੀਆਂ, ਜੇ. ਸੀ. ਬੀ. ਮਸ਼ੀਨਾਂ ਭਜਾ ਕੇ ਲੈ ਕੇ ਗਏ ਪਰ ਕਾਹਲੀ 'ਚ ਰਸਤਾ ਪੱਧਰ ਕਰਨ ਲਈ ਵਰਤਿਆ ਕਰਾਹ ਤੇ ਹੋਰ ਸਾਮਾਨ ਉਥੇ ਹੀ ਛੱਡ ਗਏ ਦੂਜੇ ਪਾਸੇ ਵਣ ਵਿਭਾਗ ਦੇ ਡੀ. ਐਫ. ਓ. ਤੇ ਹੋਰ ਅਧਿਕਾਰੀਆਂ ਨੇ ਫੋਨ ਦੀਆਂ ਘੰਟੀਆਂ ਵੱਜਣ ਦੇ ਬਾਵਜੂਦ ਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ | ਤਾਰਾ ਜੰਡ ਸਾਹਿਬ ਨੇ ਮੌਕੇ 'ਤੇ ਸ਼ੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਤਲੁਜ ਦਰਿਆ 'ਚ ਚੱਲ ਰਹੀ ਗੈਰ ਕਾਨੂੰਨੀ ਰੇਤੇ ਦੀ ਨਿਕਾਸੀ ਕਰਨ ਵਾਲਿਆਂ ਵਲੋਂ ਬਣਾਏ ਰਸਤੇ, ਡੂੰਘੇ ਡੂੰਘੇ ਪੁੱਟੇ ਟੋਟੇ, ਕਰਾਹ ਤੇ ਹੋਰ ਸਾਮਾਨ ਦਿਖਾਉਂਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਦੀ ਸ਼ਹਿ 'ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ | ਤਾਰਾ ਜੰਡਸਾਹਿਬ ਨੇ ਕਿਹਾ ਕਿ ਅਜੇ ਤਿੰਨ ਕੁ ਮਹੀਨੇ ਪਹਿਲਾਂ ਜਦੋਂ ਪਾਣੀਆਂ ਨੇ ਬੰਨ੍ਹ ਨੂੰ ਢਾਹ ਲਗਾਈ ਸੀ ਤਾਂ ਅੱਧੇ ਪੰਜਾਬ ਤੋਂ ਲੋਕ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਲਈ ਆਏ, ਫ਼ੌਜ ਦੇ ਜਵਾਨ ਦਿਨ ਰਾਤ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਵਗੈਰ ਬੰਨ੍ਹ ਬੰਨ੍ਹਣ 'ਚ ਲੱਗੇ ਹੋਏ ਸਨ ਬੰਨ੍ਹ ਨੂੰ ਢਾਹ ਵੀ ਬੀਤੇ ਸਮੇਂ 'ਚ ਹੋਈ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੀ ਲੱਗੀ ਸੀ ਤੇ ਹੁਣ ਫੇਰ ਉਹੀ ਲੋਕ ਸੱਤਾਧਾਰੀ ਲੋਕਾਂ ਦੀ ਸਰਪ੍ਰਸਤੀ ਹੇਠ ਗੈਰ ਕਾਨੂੰਨੀ ਮਾਈਨਿੰਗ ਨੂੰ ਅੰਜਾਮ ਦੇ ਰਹੇ ਹਨ ਪਰ ਪ੍ਰਸ਼ਾਸਨ ਤੇ ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ | ਤਾਰਾ ਜੰਡਸਾਹਿਬ, ਕਰਨ ਕੰਧੋਲਾ ਤੇ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਤੋਂ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ |

ਪਿਛਲੀ ਖ਼ਬਰ .32 ਬੋਰ ਦੀ ਦੇਸੀ ਪਿਸਤੌਲ, 2 ਮੈਗਜ਼ੀਨਾਂ ਤੇ 5 ਜ਼ਿੰਦਾ ਕਾਰਤੂਸਾਂ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।