11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੋਰਿੰਡਾ ਸ਼ਹਿਰ ਦੀ ਕੀਤੀ ਵਾਰਡਬੰਦੀ ਨੂੰ ਰੱਦ ਕਰਨ ਦੀ ਮੰਗ

ਅਜੀਤ ਡੈਸਕ 27-12-2025
ਮੋਰਿੰਡਾ, 26 ਦਸੰਬਰ (ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸਥਾਨਕ ਸ਼ਹਿਰ ਦੀ ਕੀਤੀ ਜਾ ਰਹੀ ਵਾਰਡਬੰਦੀ ਦਾ ਜਿੱਥੇ ਸ਼ਹਿਰ ਵਾਸੀਆਂ ਨੇ ਵਿਰੋਧ ਜਤਾਇਆ ਹੈ ਉਥੇ ਹੀ ਬੀਤੇ ਦਿਨ ਨਗਰ ਕੌਂਸਲ ਮੋਰਿੰਡਾ ਦੀ ਹੋਈ ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਵੀ ਇਸ ਵਾਰਡਬੰਦੀ ਦਾ ਵਿਰੋਧ ਜਤਾਇਆ ਹੈ | ਇਸ ਸੰਬੰਧੀ ਵਾਰਡ ਨੰਬਰ 15 ਦੇ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਦੀ ਹੋਈ ਮੀਟਿੰਗ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਸ਼ਹਿਰ ਦੀ ਹੋਈ ਵਾਰਡਬੰਦੀ ਤੇ ਵਿਚਾਰ ਵਟਾਂਦਰਾ ਕਰਨ ਲਈ ਮਤਾ ਲਿਆਂਦਾ ਗਿਆ ਸੀ | ਜਿਸ 'ਤੇ ਹਾਜਰ ਮੈਂਬਰਾਂ ਨੇ ਇਤਰਾਜ ਲਗਾਉਂਦਿਆਂ ਕਿਹਾ ਕਿ ਜੋ ਵਾਰਡਬੰਦੀ ਹੋਈ ਹੈ ਉਹ ਸਹੀ ਨਹੀਂ ਹੈ | ਇਸ ਵਾਰਡਬੰਦੀ ਹੋਣ ਨਾਲ ਆਮ ਪਬਲਿਕ ਦੇ ਸਾਰੇ ਪੱਕੇ ਪਤੇ ਬਦਲ ਜਾਣਗੇ | ਇਸ ਕਰਕੇ ਆਮ ਪਬਲਿਕ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਵਾਰਡਬੰਦੀ 'ਚ ਕਈ ਵਾਰਡ ਬਹੁਤ ਵੱਡੇ ਕਰ ਦਿੱਤੇ ਗਏ ਹਨ ਜਦਕਿ ਇਹ ਵਾਰਡ ਪਹਿਲਾਂ ਛੋਟੇ ਸੀ ਤੇ ਠੀਕ ਸੀ | ਇਹ ਵੀ ਦੱਸਿਆ ਗਿਆ ਹੈ ਕਿ ਆਬਾਦੀ ਵਿਚ ਕੋਈ ਵਾਧਾ ਨਹੀਂ ਹੋਇਆ | ਇਸ ਤੋਂ ਪਹਿਲਾਂ ਸ਼ਹਿਰ ਮੋਰਿੰਡਾ ਦੀ ਵਾਰਡਬੰਦੀ 5 ਸਾਲ ਪਹਿਲਾ ਹੀ ਹੋਈ ਸੀ | ਸ਼ਹਿਰ ਮੋਰਿੰਡਾ ਦੀਆਂ ਵੋਟਰ ਸੂਚੀਆਂ ਜਿਵੇਂ ਵਿਧਾਨ ਸਭਾ ਦੀਆਂ ਸੂਚੀਆਂ 'ਚ ਹੋਰ ਪਤੇ ਹਨ ਅਤੇ ਐਮ. ਸੀ. ਦੀਆਂ ਸੂਚੀਆਂ 'ਚ ਹੋਰ ਪਤੇ ਹਨ | ਇਸ ਲਈ ਇਹ ਵਾਰਡਬੰਦੀ ਸਹੀ ਨਹੀਂ ਹੈ | ਵਾਰਡਬੰਦੀ 'ਚ ਜੋ ਮੈਂਬਰ ਲਏ ਗਏ ਸੀ | ਉਨ੍ਹਾਂ ਨੂੰ ਵਾਰਡਬੰਦੀ ਸੰਬੰਧੀ ਮੀਟਿੰਗ ਕਰਨ ਲਈ 18 ਨਵੰਬਰ ਨੂੰ ਡਾਇਰੈਕਟਰ, ਸਥਾਨਕ ਸਰਕਾਰਾਂ ਵਿਭਾਗ, ਚੰਡੀਗੜ੍ਹ ਦੇ ਦਫ਼ਤਰ ਵਿਖੇ ਬੁਲਾਇਆ ਗਿਆ ਸੀ ਪਰ ਉਥੇ ਗਏ ਮੈਂਬਰਾਂ ਦੀ ਮੀਟਿੰਗ ਨਹੀਂ ਲਈ ਗਈ ਤੇ ਨਾ ਹੀ ਉਨ੍ਹਾਂ ਨੂੰ ਅਗਲੀ ਮੀਟਿੰਗ ਲਈ ਸੂਚਿਤ ਕੀਤਾ ਗਿਆ | ਉਥੇ ਗਏ ਮੈਂਬਰਾਂ ਵਲੋਂ ਉਸੇ ਦਿਨ ਈ-ਮੇਲ ਰਾਹੀਂ ਵੀ ਸੰਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਸੀ ਅਤੇ ਨਗਰ ਕੌਂਸਲ ਦੇ ਮੈਂਬਰਾਂ ਵਲੋਂ 10 ਦਸੰਬਰ ਨੂੰ ਇਸ ਵਾਰਡਬੰਦੀ ਸੰਬੰਧੀ ਨਗਰ ਕੌਂਸਲ ਮੋਰਿੰਡਾ ਦੇ ਦਫ਼ਤਰ ਲਿਖਤੀ ਇਤਰਾਜ਼ ਪੇਸ਼ ਕੀਤਾ ਸੀ | ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਸਬੰਧਿਤ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਮੋਰਿੰਡਾ ਦੀ ਨਵੀਂ ਹੋਈ ਵਾਰਡਬੰਦੀ 'ਤੇ ਪੱਕੀ ਰੋਕ ਲਗਾਈ ਜਾਵੇ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭੋਆ, ਕੌਂਸਲਰ ਦਲਜੀਤ ਕੌਰ, ਹਰਪਾਲ ਕੌਰ, ਰਿੰਪੀ ਕੁਮਾਰ, ਗੁਰਪ੍ਰੀਤ ਕੌਰ, ਹਰਜੀਤ ਸਿੰਘ, ਬਬੀਤਾ, ਮੋਨਿਕਾ ਰਾਣੀ ਅਤੇ ਰਾਜਪ੍ਰੀਤ ਸਿੰਘ ਰਾਜੀ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੰਪਲੈਕਸ ਲਈ 50 ਲੱਖ ਦੀ ਗਰਾਂਟ 'ਤੇ ਨਗਰ ਕੌਂਸਲ 'ਚ ਮੀਟਿੰਗ ਦੌਰਾਨ ਹੰਗਾਮਾ <br/> ਅਗਲੀ ਖ਼ਬਰ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘ ਦੀ ਯਾਦ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।