11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘ ਦੀ ਯਾਦ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ <br/>

ਸ਼ਹੀਦੀ ਹਫ਼ਤੇ ਸੰਬੰਧੀ ਇਤਿਹਾਸਕ ਅਸਥਾਨ ਗੁ: ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗੁਰਬਾਣੀ ਪਾਠ ਤੇ ਨਾਮ ਸਿਮਰਨ ਸਮਾਗਮ 'ਚ ਸ਼ਾਮਿਲ ਸੰਗਤਾਂ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ : ਕਰਨੈਲ ਸਿੰਘ <br/> 27-12-2025
ਸ੍ਰੀ ਅਨੰਦਪੁਰ ਸਾਹਿਬ, 26 ਦਸੰਬਰ (ਕਰਨੈਲ ਸਿੰਘ)-ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਤੇ ਹੋਰ ਸਮੂਹ ਸ਼ਹੀਦ ਸਿੰਘਾਂ ਦੀਆਂ ਲਸਾਨੀ ਸ਼ਹਾਦਤਾਂ ਦੀ ਯਾਦ ਨੂੰ ਸਮਰਪਿਤ ਇੱਥੋਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ 'ਚ ਸਿੱਖ ਮਿਸ਼ਨਰੀ ਕਾਲਜ, ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ, ਵਪਾਰ ਮੰਡਲ ਤੇ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਸੀ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਵਲੋਂ ਗੁਰਬਾਣੀ ਪਾਠ, ਮੂਲ ਤੇ ਗੁਰ ਮੰਤਰ ਜਾਪ ਕੀਤਾ ਅਤੇ ਪਿਛਲੇ ਸਾਲ ਤੋਂ ਸੰਗਤੀ ਰੂਪ 'ਚ ਆਰੰਭ ਕੀਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਮੁੜ ਸੰਗਤੀ ਰੂਪ 'ਚ ਸਹਿਜ ਪਾਠ ਆਰੰਭ ਕੀਤੇ ਗਏ | ਜਿਸ 'ਚ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜੋਗਿੰਦਰ ਸਿੰਘ ਤੇ ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰ: ਭਾਈ ਚਰਨਜੀਤ ਸਿੰਘ ਨੇ ਸੰਗਤਾਂ ਨੂੰ ਮੂਲ ਮੰਤਰ ਤੇ ਵਾਹਿਗੁਰੂ ਸਿਮਰਨ, ਸ੍ਰੀ ਜਪੁਜੀ ਸਾਹਿਬ ਅਤੇ ਨੌਵੇਂ ਪਾਤਿਸ਼ਾਹ ਵਲੋਂ ਉਚਾਰਨ ਕੀਤੀ ਬਾਣੀ ਦੇ ਸਲੋਕਾਂ ਦਾ ਪਾਠ ਕਰਵਾਇਆ | ਉਪਰੰਤ ਗੁਰੂ ਕੇ ਵਜ਼ੀਰ ਭਾਈ ਦਿਲਬਾਗ ਸਿੰਘ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਗੁਰਮਤਿ ਸਮਾਗਮ 'ਚ ਸੰਗਤਾਂ ਵਲੋਂ ਸਾਹਿਬਜ਼ਾਦਿਆਂ, ਮਾਤਾ ਜੀ ਤੇ ਹੋਰ ਸ਼ਹੀਦਾਂ ਦੇ ਨਮਿਤ ਆਰੰਭ ਕੀਤੇ ਸ੍ਰੀ ਸਹਿਜ ਪਾਠ ਦੇ ਸਮੂਹ ਤੌਰ 'ਤੇ ਭੋਗ ਪਾਏ ਗਏ ਅਤੇ ਮੁੜ ਤੋਂ ਸ੍ਰੀ ਸਹਿਜ-ਪਾਠ ਆਰੰਭ ਕੀਤੇ ਗਏ | ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪਿ੍ੰਸੀਪਲ ਭਾਈ ਚਰਨਜੀਤ ਸਿੰਘ ਨੇ ਸ਼ਹੀਦੀ ਹਫ਼ਤੇ ਦੀ ਇਤਿਹਾਸਕ ਮਹੱਤਤਾ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਸੰਗਤਾਂ ਦਾ ਸਮਾਗਮ 'ਚ ਸ਼ਮੂਲੀਅਤ ਲਈ ਧੰਨਵਾਦ ਕੀਤਾ | ਇਸ ਮੌਕੇ ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਤੇ ਐਡਵੋਕੇਟ ਜਸਵੀਰ ਸਿੰਘ, ਸਾਬਕਾ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਸੂਚਨਾ ਅਫ਼ਸਰ ਹਰਪ੍ਰੀਤ ਸਿੰਘ, ਭਾਈ ਕਰਮਬੀਰ ਸਿੰਘ, ਇੰਦਰਜੀਤ ਸਿੰਘ ਅਰੋੜਾ, ਜਥੇਦਾਰ ਸੰਤੋਖ ਸਿੰਘ, ਅਕਬਾਲ ਸਿੰਘ, ਦਵਿੰਦਰ ਸਿੰਘ ਸਾਬਕਾ ਚੀਫ ਇੰਜ:, ਮਨਜਿੰਦਰ ਸਿੰਘ ਬਰਾੜ, ਆਤਮਾ ਸਿੰਘ ਘੱਟੀਵਾਲ, ਭਾਈ ਜਸਵੀਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਬਿੱਲਾ, ਗਿਆਨੀ ਹਰੀ ਸਿੰਘ, ਜਸਵੀਰ ਸਿੰਘ ਜੱਸੂ ਪ੍ਰਧਾਨ ਵਪਾਰ ਵਿੰਗ, ਦਵਿੰਦਰ ਸਿੰਘ ਰਾਣਾ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਬੀਬੀ ਤੇਜਿੰਦਰ ਕੌਰ, ਬੀਬੀ ਸੁਰਿੰਦਰ ਪਾਲ ਕੌਰ, ਬੀਬੀ ਮਨਜੀਤ ਕੌਰ, ਬੀਬੀ ਜਸਵੰਤ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਜਸਵਿੰਦਰ ਕੌਰ, ਧਰਮਪਾਲ ਸਿੰਘ ਸੈਣੀ, ਮਾ. ਜਸਵਿੰਦਰ ਸਿੰਘ ਮੀਰਪੁਰ, ਪਿ੍ਤਪਾਲ ਸਿੰਘ ਗੰਡਾ, ਹਰਤੇਗਬੀਰ ਸਿੰਘ ਤੇਗੀ, ਭਾਈ ਅਪਾਰ ਸਿੰਘ, ਮਲਕੀਤ ਸਿੰਘ, ਜੈਮਲ ਸਿੰਘ ਭੜੀ, ਤੇਜਿੰਦਰ ਸਿੰਘ ਵਾਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਮੋਰਿੰਡਾ ਸ਼ਹਿਰ ਦੀ ਕੀਤੀ ਵਾਰਡਬੰਦੀ ਨੂੰ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਮਚਿਆ ਘਮਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।