29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਸਕੌਰ ਜ਼ੋਨ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਹੇਮੰਤ ਸੈਣੀ

ਅਜੀਤ ਡੈਸਕ 10-12-2025
ਨੂਰਪੁਰ ਬੇਦੀ, 9 ਦਸੰਬਰ (ਢੀਂਡਸਾ)-ਬਲਾਕ ਸੰਮਤੀ ਨੂਰਪੁਰ ਬੇਦੀ ਦੇ ਜ਼ੋਨ ਸਸਕੌਰ ਤੋਂ ਆਮ ਆਦਮੀ ਪਾਰਟੀ ਵਲੋਂ ਹੇਮੰਤ ਸੈਣੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਹੇਮੰਤ ਸੈਣੀ ਨੇ ਪਿਛਲੇ ਥੋੜੇ ਸਮੇਂ ਵਿਚ ਹੀ ਖ਼ੂਨਦਾਨ ਮੁਹਿੰਮ ਵਿਚ ਵੱਡਾ ਯੋਗਦਾਨ ਪਾਇਆ ਹੈ | ਸਮਾਜ ਸੇਵਾ ਨਾਲ ਜੁੜੇ ਇਸ ਨੌਜਵਾਨ ਨੇ ਵੱਖ-ਵੱਖ ਕੰਮਾਂ 'ਚ ਪਹਿਲਕਦਮੀ ਦਿਖਾ ਕੇ ਸ਼ਾਨਦਾਰ ਕੰਮ ਕੀਤਾ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ | ਪਿੰਡ ਸੈਣੀਮਾਜਰਾ ਨਾਲ ਸੰਬੰਧਤ ਹੇਮੰਤ ਸੈਣੀ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ | ਹੇਮੰਤ ਨੇ ਵਿਧਾਇਕ ਦਿਨੇਸ਼ ਚੱਢਾ ਦਾ ਪਾਰਟੀ ਉਮੀਦਵਾਰ ਬਣਾਉਣ 'ਤੇ ਧੰਨਵਾਦ ਕਰਦਿਆ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਇਸ ਸੀਟ ਤੋਂ ਜਿੱਤ ਹਾਸਿਲ ਕਰਨਗੇ |
ਪਿਛਲੀ ਖ਼ਬਰ 'ਆਪ' ਸਰਕਾਰ ਨੇ ਚੋਣਾਂ ਦੌਰਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਡਾ. ਚੀਮਾ <br/> ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਸਰਸਾ ਨੰਗਲ ਤੋਂ ਬੀਬੀ ਕੋਟਬਾਲਾ ਤੇ ਬੀਬੀ ਮਾਜਰੀ ਵਿਚਕਾਰ ਹੋਵੇਗਾ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।