30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

'ਆਪ' ਸਰਕਾਰ ਨੇ ਚੋਣਾਂ ਦੌਰਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਡਾ. ਚੀਮਾ <br/>

ਤਖਤਗੜ੍ਹ ਵਿਖੇ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਡਾ. ਚੀਮਾ ਤੇ ਇਕੱਠ | ਤਸਵੀਰਾਂ : ਰਾਜੇਸ਼ ਚੌਧਰੀ <br/> 10-12-2025
ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿ ਮੈਂ ਜਦੋਂ ਹਲਕਾ ਰੋਪੜ ਤੋਂ ਵਿਧਾਇਕ ਸੀ ਤਾਂ ਜੋ ਵੀ ਹਲਕੇ ਦੇ ਲੋਕਾਂ ਨੇ ਕਿਹਾ ਮੈਂ ਉਸ ਨੂੰ ਕਦੇ ਵੀ ਨਹੀਂ ਮੋੜਿਆ | ਤਖਤਗੜ੍ਹ ਦੇ ਲੋਕਾਂ ਵਲੋਂ ਰੱਖੀ ਹਰ ਇਕ ਮੰਗ ਨੂੰ ਪੂਰਾ ਕੀਤਾ ਪਰ ਜਦੋਂ ਝਾੜ (ਵੋਟਾਂ) ਦਾ ਸਮਾਂ ਆਉਂਦਾ ਹੈ ਤਾਂ ਸਾਡੀ ਵਾਰ ਨੂੰ ਗੜੇ ਪੈ ਜਾਂਦੇ ਹਨ ਤੇ ਝਾੜ ਬਹੁਤ ਹੀ ਘੱਟ ਜਾਂਦਾ ਹੈ | ਇਸ ਵਾਰ ਝਾੜ ਨੂੰ ਵਧਾ ਦਿਓ ਤਾਂ ਜੋ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਦਾ ਰਸਤਾ ਖੁੱਲ ਸਕੇ |


ਨੂਰਪੁਰ ਬੇਦੀ, 9 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਤਖਤਗੜ੍ਹ ਜ਼ੋਨ ਤੋਂ ਅਕਾਲੀ ਦਲ ਬਾਦਲ ਦੇ ਜੁਝਾਰੂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਰਿੰਦਰ ਕੁਮਾਰ ਟਿੱਬਾ ਨੰਗਲ ਸਾਬਕਾ ਸਰਪੰਚ ਤੇ ਸੰਮਤੀ ਉਮੀਦਵਾਰ ਜਗਜੀਤ ਸਿੰਘ ਅਸਮਾਨਪੁਰ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਤਖਤਗੜ੍ਹ ਜ਼ੋਨ ਦੇ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਉਨ੍ਹਾਂ ਅਸਮਾਨਪਰ ਦੋਵੇਂ, ਰਾਏਪਰ, ਮੁੰਨੇ, ਤਖਤਗੜ੍ਹ, ਟਿੱਬਾ ਨੰਗਲ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ | ਡਾ. ਚੀਮਾ ਨੇ ਤਖਤਗੜ੍ਹ ਵਿਖੇ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ ਹੈ, ਤੇ ਹੁਣ ਤੱਕ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ | ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਪੰਜਾਬ ਦਾ ਬੇਅਥਾਹ ਵਿਕਾਸ ਕੀਤਾ ਤੇ ਲੋਕਾਂ ਨੇ ਹੁਣ 'ਆਪ' ਦਾ ਬਦਲਾਓ ਵੀ ਦੇਖ ਲਿਆ ਹੈ, ਤੇ ਲੋਕ ਹੁਣ 'ਆਪ' ਸਰਕਾਰ ਤੋਂ ਅੱਕ ਚੁੱਕੇ ਹਨ | ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ 14 ਦਸੰਬਰ ਨੂੰ ਹੋ ਰਹੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤੱਕੜੀ ਚੋਣ ਨਿਸ਼ਾਨ 'ਤੇ ਮੋਹਰਾਂ ਲਾ ਕੇ ਕਾਮਯਾਬ ਬਣਾਓ | ਇਸ ਮੌਕੇ ਪਿੰਡਾਂ ਦੇ ਪੰਚ ਸਰਪੰਚ ਤੇ ਲੋਕ ਹਾਜ਼ਰ ਸਨ |


ਪਿਛਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਕਮਲੇਸ਼ ਨੱਢਾ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਸਸਕੌਰ ਜ਼ੋਨ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਹੇਮੰਤ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।