ਭਰਤਗੜ੍ਹ, 9 ਦਸੰਬਰ (ਜਸਬੀਰ ਸਿੰਘ ਬਾਵਾ)-ਸੂਬੇ ਦੀ ਮੌਜੂਦਾ ਸਰਕਾਰ, ਸੱਤਾਧਾਰੀ ਪਾਰਟੀ 'ਆਪ' ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੋਚ ਅਨੁਸਾਰ ਬੀਬੀ ਹਰਵਿੰਦਰ ਕੌਰ ਕੋਟਬਾਲਾ ਨੂੰ ਸਰਸਾ ਨੰਗਲ ਬਲਾਕ ਸੰਮਤੀ ਜ਼ੋਨ ਤੋਂ ਉਮੀਦਵਾਰ ਬਣਾਇਆ ਹੈ, ਇਨ੍ਹਾਂ ਦੇ ਮੁਕਾਬਲੇ ਸੂਬਾਈ ਕਾਂਗਰਸ ਨੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਫ਼ੈਸਲੇ ਮੁਤਾਬਿਕ ਸਾਬਕਾ ਸਰਪੰਚ ਬਲਵਿੰਦਰ ਕੌਰ ਮਾਜਰੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਬੀਬੀ ਹਰਵਿੰਦਰ ਕੌਰ ਦੀ ਮੌਜੂਦਾ ਸਰਕਾਰ ਨਾਲ ਨੇੜਤਾ ਹੈ, ਉਹ ਜਨਤਕ ਦਿੱਕਤਾਂ ਨੂੰ ਸੁਲਝਾਉਣ ਲਈ ਯਤਨਸ਼ੀਲ ਰਹੇ ਹਨ | ਬੀਬੀ ਬਲਵਿੰਦਰ ਕੌਰ, ਮਾਜਰੀ ਦੇ ਨੰਬਰਦਾਰ ਚੌਧਰੀ ਰਾਮ ਕਿਸ਼ਨ ਦੇ ਨੂੰਹ ਹੋਣ ਦੇ ਨਾਲ-ਨਾਲ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਮਾਜਰੀ ਗੁੱਜਰਾਂ ਦੇ ਸਰਪੰਚ ਵਸਨੀਕਾਂ ਦੀਆਂ ਸੇਵਾਵਾਂ ਨੂੰ ਸਮਰਪਿਤ ਰਹੇ ਹਨ, ਹੁਣ ਵੀ ਸਾਂਝੀਆਂ ਦਿੱਕਤਾਂ ਨੂੰ ਹੱਲ ਕਰਦੇ ਹਨ | ਇਨ੍ਹਾਂ ਦੋਵਾਂ ਉਮੀਦਵਾਰਾਂ ਨੇ ਉਕਤ ਜ਼ੋਨ 'ਚ ਸ਼ਾਮਿਲ ਪਿੰਡਾਂ ਦੇ ਵੋਟਰਾਂ ਨੂੰ ਆਪੋ-ਆਪੋ ਹੱਕ 'ਚ ਉਤਸ਼ਾਹਿਤ ਕਰਨ ਲਈ ਪਾਰਟੀ ਨੇਤਾਵਾਂ ਤੇ ਇਲਾਕਾਈ ਮੁਹਤਬਰਾਂ ਦੇ ਸਹਿਯੋਗ ਨਾਲ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ |