29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡਾ. ਭੀਮ ਰਾਓ ਅੰਬੇਡਕਰ ਦਾ 69ਵਾਂ ਬਲੀਦਾਨ ਦਿਵਸ ਮਨਾਇਆ <br/>

ਅਜੀਤ ਡੈਸਕ 08-12-2025
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਜੇ. ਐਸ. ਨਿੱਕੂਵਾਲ)-ਆਦਿ ਧਰਮ ਸਮਾਜ ਵਲੋਂ ਰਤਨ ਰਾਵਨ ਦੇ ਦਿਸ਼ਾ ਨਿਰਦੇਸ਼ 'ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 69ਵੇਂ ਬਲੀਦਾਨ ਦਿਵਸ ਮੌਕੇ ਰਾਜ ਘਈ ਅੰਬੇਡਕਰ ਵਿਚਾਰਕ ਦੀ ਅਗਵਾਈ 'ਚ ਸਥਾਨਕ ਚਰਨ ਗੰਗਾ ਸਟੇਡੀਅਮ ਨੇੜੇ ਵੀ. ਆਈ. ਪੀ. ਪਾਰਕਿੰਗ ਵਿਖੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਆਗੂਆਂ ਵਲੋਂ ਡਾ. ਅੰਬੇਡਕਰ ਦੀ ਭਾਰਤ ਦੀ ਆਜ਼ਾਦੀ ਤੇ ਆਜ਼ਾਦ ਭਾਰਤ ਦੀ ਤਰੱਕੀ ਵਿਚ ਦਿੱਤੇ ਹੋਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਕਰਕੇ ਦੱਬੇ ਕੁਚਲੇ ਸਮਾਜ ਦੇ ਲੋਕ ਤੇ ਖ਼ਾਸ ਕਰਕੇ ਨਾਰੀ ਜਾਤੀ ਦੇਸ਼ ਦੀ ਤਰੱਕੀ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ | ਇਸ ਮੌਕੇ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਸੰਧੂ, ਦਲਿਤ ਵਿਕਾਸ ਬੋਰਡ ਦੇ ਮੈਂਬਰ ਦਲੀਪ ਹੰਸ, ਕੈਪਟਨ ਦਲਜੀਤ ਸਿੰਘ ਖਮੇੜਾ, ਇਕਬਾਲ ਸਿੰਘ ਸੇਵਾ ਮੁਕਤ ਵੈਟਰਨਰੀ ਅਫ਼ਸਰ, ਕਰਮ ਸਿੰਘ ਕੈਂਥ, ਚੰਨਣ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ ਕੈਂਥ, ਜੀਤ ਸਿੰਘ ਤਾਰੀ, ਬੀਬੀ ਰਜਿੰਦਰ ਕੌਰ, ਦਲਜੀਤ ਸਿੰਘ ਕੈਂਥ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ 45ਵੀਆਂ ਰਾਜ ਪੱਧਰੀ ਖੇਡਾਂ 'ਚ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ 'ਸਾਗਰ ਦੇ ਮੋਤੀ' ਕਾਵਿ ਸੰਗ੍ਰਹਿ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।