27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਅੰਡਰ-11 ਹਾਕੀ (ਲੜਕੀਆਂ) ਦੀਆਂ ਰਾਜ ਪੱਧਰੀ ਖੇਡਾਂ ਵਿਚ ਰੋਮਾਂਚਕ ਮੁਕਾਬਲੇ <br/>

ਰਾਜ ਪੱਧਰੀ ਵਿਜੇਤਾ ਟੀਮ ਸ੍ਰੀ ਮੁਕਤਸਰ ਸਾਹਿਬ ਨੂੰ ਸਨਮਾਨਿਤ ਕਰਦੇ ਹੋਏ ਖੇਡ ਪ੍ਰਬੰਧਕ | <br/> 03-12-2025
ਰੂਪਨਗਰ, 2 ਦਸੰਬਰ (ਸਤਨਾਮ ਸਿੰਘ ਸੱਤੀ)-45ਵੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (ਹਾਕੀ ਲੜਕੀਆਂ) ਦਾ ਦੂਜਾ ਦਿਨ ਸ਼ਾਨਦਾਰ ਰੋਮਾਂਚ ਤੇ ਉਤਸ਼ਾਹ ਨਾਲ ਭਰਪੂਰ ਰਿਹਾ | ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੈਦਾਨ 'ਚ ਕਰਵਾਏ ਗਏ ਮੁਕਾਬਲਿਆਂ 'ਚ ਪੰਜਾਬ ਦੇ 17 ਜ਼ਿਲਿ੍ਹਆਂ ਤੋਂ ਅੰਡਰ-11 ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਟਰਾਫੀ ਆਪਣੇ ਨਾਂਅ ਕੀਤੀ | ਜ਼ਿਲ੍ਹਾ ਪਟਿਆਲਾ ਦੂਜੇ, ਲੁਧਿਆਣਾ ਤੀਜੇ ਤੇ ਕਪੂਰਥਲਾ ਚੌਥੇ ਸਥਾਨ 'ਤੇ ਰਹੇ | ਜੇਤੂ ਖਿਡਾਰੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਨੇ ਕਿਹਾ, 'ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਬੱਚਿਆਂ 'ਚ ਖੇਡਾਂ ਪ੍ਰਤੀ ਪਿਆਰ, ਅਨੁਸ਼ਾਸਨ ਤੇ ਸਿਹਤਮੰਦ ਮੁਕਾਬਲੇਬਾਜ਼ੀ ਦੀ ਭਾਵਨਾ ਮਜ਼ਬੂਤ ਕਰਨਾ ਹੈ | ਬੀ. ਪੀ. ਈ. ਓ. ਦਵਿੰਦਰਪਾਲ ਸਿੰਘ ਬੇਦੀ, ਜਗਤਾਰ ਸਿੰਘ ਲੌਂਗੀਆ, ਜਰਨਲ ਸਕੱਤਰ (ਜ਼ਿਲ੍ਹਾ ਟੂਰਨਾਮੈਂਟ ਕਮੇਟੀ) ਨੇ ਵੀ ਸੰਬੋਧਨ ਕੀਤਾ | ਮੈਦਾਨ 'ਚ ਸੱਜਣ ਸਿੰਘ ਬੀ. ਪੀ. ਈ. ਓ. ਸਲੌਰਾ, ਗੁਰਦੀਪ ਸਿੰਘ ਖਾਬੜਾ, ਗੁਰਚਰਨ ਸਿੰਘ ਆਲੋਵਾਲ, ਜਸਵਿੰਦਰ ਸਿੰਘ, ਸ਼ਰਨਜੀਤ ਕੌਰ (ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ), ਲਲਿਤ ਮੋਹਨ, ਮਲਕੀਤ ਸਿੰਘ ਭੱਠਲ, ਗੁਰਵਿੰਦਰ ਸਿੰਘ, ਕੋਚ ਲਵਜੀਤ ਸਿੰਘ, ਵਰਿੰਦਰ ਸਿੰਘ ਡੀ. ਪੀ. ਈ., ਮਨਜਿੰਦਰ ਸਿੰਘ ਡੀ. ਪੀ. ਈ., ਹਰਪ੍ਰੀਤ ਸਿੰਘ ਲੌਂਗੀਆ, ਪ੍ਰਦੀਪ ਸ਼ਰਮਾ, ਗੁਰਪ੍ਰੀਤ ਸਿੰਘ ਕੈਂਬੋ, ਦਲਜੀਤ ਸਿੰਘ ਜਟਾਣਾਂ, ਬਲਵੰਤ ਸਿੰਘ ਕੋਟਲੀ, ਜਤਿੰਦਰ ਕੁਮਾਰ, ਗੁਰਿੰਦਰ ਸਿੰਘ, ਰਣਜੀਤ ਸਿੰਘ ਡੇਕਵਾਲਾ, ਰਜਿੰਦਰਪਾਲ ਬੈਂਸ, ਕਮਲਜੀਤ ਕੌਰ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਦੱਸਿਆ ਗਿਆ ਕਿ ਖੇਡਾਂ ਦੇ ਤੀਜੇ ਦਿਨ ਅੰਡਰ-11 (ਲੜਕਿਆਂ) ਦੇ ਹਾਕੀ ਮੁਕਾਬਲੇ ਸ਼ੁਰੂ ਹੋਣਗੇ |

ਪਿਛਲੀ ਖ਼ਬਰ ਅਵਿਕੇਸ਼ ਗੁਪਤਾ ਨੇ ਸੰਭਾਲਿਆ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ ਦਾ ਅਹੁਦਾ <br/> ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਰੂਪਨਗਰ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।