27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਹਿਤੇਸ਼ ਸ਼ਰਮਾ ਤੇ ਦੀਪਿਕਾ ਦਾ ਵਿਆਹ ਯਾਦਗਾਰੀ ਹੋ ਨਿੱਬੜਿਆ

ਅਜੀਤ ਡੈਸਕ 03-12-2025
ਨੰਗਲ, 2 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਦੇ ਬਹੁਚਰਚਿਤ ਆਗੂ ਸ੍ਰੀ ਹਿਤੇਸ਼ ਸ਼ਰਮਾ (ਸੰਯੋਜਕ ਸਰਕਾਰੀ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ) ਦਾ ਸ਼ੁੱਭ ਵਿਆਹ ਕੁਮਾਰੀ ਦੀਪੀਕਾ ਨਾਲ ਪੂਰਨ ਸਨਾਤਨ ਰੀਤੀ ਰਿਵਾਜ ਅਨੁਸਾਰ ਹੋਇਆ | ਸ੍ਰੀ ਰਾਮ ਮੰਦਰ ਨੰਗਲ ਦੇ ਮੁੱਖ ਪੁਜਾਰੀ ਤੇ ਨਿਸ਼ਕਾਮ ਸਮਾਜ ਸੇਵਕ ਪੰਡਤ ਮਦਨ ਮੋਹਨ ਨੇ ਦੱਸਿਆ ਕਿ ਇਹ ਪਵਿੱਤਰ ਕਾਰਜ ਦੌਰਾਨ ਸਨਾਤਨ ਧਰਮ ਦੀ ਹਰ ਰਵਾਇਤ ਦਾ 100% ਪਾਲਣ ਕੀਤਾ | ਅÏਫ਼ੀਸਰ ਕਲੱਬ ਵਿਖੇ ਹੋਈ ਪਾਰਟੀ ਦੌਰਾਨ ਕੈਟਰਿੰਗ ਕਿੰਗ ਰਾਜੂ ਗਰੋਵਰ ਤੇ ਮਿਠਾਈ ਸਮਰਾਟ ਪ੍ਰੇਮਨਾਥ ਪ੍ਰੇਮੀ ਦੀ ਖ਼ਾਸ ਚਰਚਾ ਰਹੀ ਜਿਨ੍ਹਾਂ ਨੇ ਉੱਤਮ ਭੋਜ ਪਦਾਰਥ ਪਰੋਸ ਕੇ ਮਹਿਮਾਨਾਂ ਦਾ ਦਿਲ ਜਿੱਤਿਆ | ਇਸ ਮੌਕੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਜਯੋਤੀ ਯਾਦਵ ਬੈਂਸ ਆਈ. ਪੀ. ਐਸ., ਡਾ. ਸੰਜੀਵ ਗੌਤਮ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ, ਠਾਕੁਰ ਕੇਹਰ ਸਿੰਘ ਰਘੂਵੰਸ਼ ਬਲਾਕ ਪ੍ਰਧਾਨ, ਨਿਗਰਾਨ ਇੰਜੀਨੀਅਰ ਯੁੱਧਵੀਰ ਸਿੰਘ, ਚੀਫ਼ ਮੈਨੇਜਰ ਪੀ. ਐਨ. ਬੀ. ਯਸ਼ ਮਲਿਕ, ਚੀਫ਼ ਮੈਨੇਜਰ ਪੀ. ਪੀ. ਐਫ. ਸੀ. ਯੋਗੇਸ਼ ਸੱਚਦੇਵਾ, ਅਸ਼ੋਕ ਚੋਪੜਾ, ਰਾਜ ਕੁਮਾਰ, ਭੁਪਿੰਦਰ ਸਿੰਘ ਪੰਛੀ, ਸੰਜੀਵ ਰਾਣਾ, ਮੈਡਮ ਜਯੋਤੀ ਪਠਾਣੀਆ, ਮੈਡਮ ਮਨਦੀਪ ਕੌਰ, ਡਾ. ਅਸ਼ੌਕ ਸ਼ਰਮਾ ਚੇਅਰਮੈਨ ਆਈ. ਐਮ. ਏ., ਅਸਿਸਟੈਂਟ ਡਾਇਰੈਕਟਰ ਲਲਿਤ ਮੋਹਨ, ਵਾਈਨ ਕਿੰਗ ਜੈ. ਦੇਵ ਸਿੰਘ ਹੁਸ਼ਿਆਰਪੁਰ, ਸੁਪਿੰਦਰਜੀਤ ਸਿੰਘ ਐਮ. ਡੀ. ਸਾਡਾ ਚੈਨਲ ਆਦਿ ਸ਼ਖ਼ਸੀਅਤਾਂ ਨੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ |
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਰੂਪਨਗਰ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ <... ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਅਸਲ੍ਹਾ ਤੇ ਤਿੱਖੇ ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।