ਅਗੰਮਪੁਰ ਗੋਲੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਫੜਨ ਲਈ 'ਆਪ' ਆਗੂ ਨੰਦਾ ਨੇ ਪਰਿਵਾਰ ਤੇ ਸਮਰਥਕਾਂ ਸਮੇਤ ਲਗਾਇਆ ਧਰਨਾ <br/>
ਧਰਨੇ ਨੂੰ ਖ਼ਤਮ ਕਰਨ ਲਈ 'ਆਪ' ਆਗੂ ਨੰਦਾ ਨਾਲ ਗੱਲਬਾਤ ਕਰਦੀ ਹੋਈ ਪੁਲਿਸ |
<br/>
ਸ੍ਰੀ ਅਨੰਦਪੁਰ ਸਾਹਿਬ ਵਿਖੇ 'ਆਪ' ਆਗੂ ਨਿਤਿਨ ਨੰਦਾ ਵਲੋਂ ਆਪਣੇ ਸਮਰਥਕਾਂ ਨਾਲ ਚੰਡੀਗੜ੍ਹ ਨੰਗਲ ਮੁੱਖ ਮਾਰਗ 'ਤੇ ਲਗਾਏ ਧਰਨੇ ਦੀ ਤਸਵੀਰ |
<br/>
03-12-2025
ਮੁਕਤ ਡੀ. ਐਸ. ਪੀ. ਰਾਣਾ ਦਿਲਸ਼ੇਰ ਸਿੰਘ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ | ਘਟਨਾ ਸਥਾਨ 'ਤੇ ਪੁਲਿਸ ਪਾਰਟੀ ਨਾਲ ਪਹੁੰਚੇ ਉਪ ਪੁਲਿਸ ਕਪਤਾਨ ਜ਼ਸਨਦੀਪ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਗਈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਕਰਕੇ ਪੁਲਿਸ ਰੁੱਝੀ ਹੋਈ ਸੀ ਪਰ ਹੁਣ ਜਲਦੀ ਹੀ ਸਾਰੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਧਰਨੇ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਕਈ ਕਿੱਲੋਮੀਟਰ ਤੱਕ ਸੜਕ 'ਤੇ ਜਾਮ ਲੱਗਾ ਰਿਹਾ ਅਤੇ ਲੋਕਾਂ ਵਲੋਂ ਬਦਲਵੇਂ ਰਸਤੇ ਦੀ ਵਰਤੋਂ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਿਆ ਗਿਆ | ਧਰਨੇ 'ਚ ਸਾਬਕਾ ਸਰਪੰਚ ਸੰਜੀਵਨ ਰਾਣਾ, ਬੱਮਣ ਸਿੰਘ, ਕਰਨੈਲ ਸਿੰਘ, ਰਾਜ ਕੁਮਾਰ, ਹਰੀ ਕਿਸ਼ਨ, ਅੰਮਿ੍ਤ ਰਾਣਾ, ਹਰਸ਼ ਰਾਣਾ, ਬਲਵੀਰ ਚੰਦ, ਬਲਵਿੰਦਰ ਕੁਮਾਰ, ਤਲਵਿੰਦਰ ਕੁਮਾਰ, ਮੋਹਿਤ ਕੁਮਾਰ, ਕਰਮ ਚੰਦ, ਰਵੀ ਕੁਮਾਰ, ਕਰਨ, ਸੁੱਚਾ ਸਿੰਘ, ਸ਼ਾਮ ਲਾਲ, ਗਿਆਨ ਚੰਦ, ਪੰਮੀ, ਕਮਲ, ਹੈਪੀ, ਗੁਰਜੀਤ ਸਿੰਘ, ਅਨਿਲ ਦੱਤਾ ਤੋਂ ਇਲਾਵਾ ਵੱਡੀ ਗਿਣਤੀ 'ਚ ਸਮਰਥਕ ਹਾਜ਼ਰ ਸਨ |