13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵਲੋਂ ਚੋਣ ਇਜਲਾਸ

ਅਜੀਤ ਡੈਸਕ 22-11-2025
ਮੋਰਿੰਡਾ, 21 ਨਵੰਬਰ (ਤਰਲੋਚਨ ਸਿੰਘ ਕੰਗ)-ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ. ਰੋਪੜ ਤੇ ਮੁਹਾਲੀ ਵਲੋਂ ਵਾਟਰ ਵਰਕਸ ਕਜੌਲੀ ਵਿਖੇ ਚੋਣ ਇਜਲਾਸ ਕਰਵਾਇਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਤੇ ਜ਼ੋਨ ਕਮੇਟੀ ਦੇ ਚੇਅਰਮੈਨ ਦੀਦਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਚੋਣ ਇਜਲਾਸ ਦੌਰਾਨ ਦੋ ਸਾਲਾਂ ਲਈ ਯੂਨੀਅਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ 'ਚ ਬਲਜਿੰਦਰ ਸਿੰਘ ਕਜੌਲੀ ਪ੍ਰਧਾਨ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਸੰਗਤਪੁਰਾ ਮੀਤ ਪ੍ਰਦਾਨ, ਹਿੰਮਤ ਸਿੰਘ ਮੜੌਲੀ ਮੀਤ ਪ੍ਰਧਾਨ, ਅਮਰੀਕ ਸਿੰਘ ਖਿਜ਼ਰਾਬਾਦ ਜਨਰਲ ਸਕੱਤਰ, ਤਰਲੋਚਨ ਸਿੰਘ ਗੁੰਨੋਮਾਜਰਾ ਕੈਸ਼ੀਅਰ, ਸਰੂਪ ਸਿੰਘ ਮਾਜਰੀ ਪੈੱ੍ਰਸ ਸਕੱਤਰ, ਦਲਜੀਤ ਸਿੰਘ ਘਨੌਲੀ ਸੰਯੁਕਤ ਸਕੱਤਰ, ਹਰਮੀਤ ਸਿੰਘ ਡੇਕਵਾਲਾ ਮੁੱਖ ਸਲਾਹਕਾਰ, ਬ੍ਰਹਮਪਾਲ ਸਹੋਤਾ ਨੂੰ ਚੇਅਰਮੈਨ ਚੁਣਿਆ ਗਿਆ |
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰੂਪਨਗਰ ਵਿਖੇ ਬਲਾਕ ਪੱਧਰੀ ਵਿਗਿਆਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਅਗਲੀ ਖ਼ਬਰ ਖ਼ਾਲਸਾ ਗਰਲਜ਼ ਸਕੂਲ ਮੋਰਿੰਡਾ ਵਿਖੇ ਕਰਵਾਇਆ ਸ਼ਹੀਦੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।