ਮੋਰਿੰਡਾ, 20 ਨਵੰਬਰ (ਤਰਲੋਚਨ ਸਿੰਘ ਕੰਗ)-ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਤੋਂ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ | ਇਸ ਸੰਬੰਧੀ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲੇ ਤੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ 'ਚ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਮਨੈਲੀ ਤੇ ਸੰਗਤਾਂ 'ਸਤਿਨਾਮ-ਵਾਹਿਗੁਰੂ' ਦਾ ਜਾਪ ਕਰ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਹਜ਼ੂਰੀ ਰਾਗੀ ਭਾਈ ਸੇਵਕ ਸਿੰਘ ਕੰਵਲ ਤੇ ਭਾਈ ਗੁਰਦੇਵ ਸਿੰਘ ਮਸੋਲ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਸ਼ਬਦ ਗਾਇਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ | ਨਗਰ ਕੀਰਤਨ ਮੋਰਿੰਡਾ ਦੇ ਮੁੱਖ ਬਾਜ਼ਾਰਾਂ, ਪਾਲਮ ਇੰਕਲੇਵ, ਗਲੋਬਲ ਇੰਕਲੇਵ, ਮੜੌਲੀ ਕਲਾਂ, ਮਾਨਖੇੜੀ ਤੇ ਘੜੂੰਆਂ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਹੈੱਡ ਗ੍ਰੰਥੀ ਭਾਈ ਮੋਹਨ ਸਿੰਘ, ਬਾਈ ਦੀਪ ਸਿੰਘ ਘੜੂੰਆਂ, ਬਾਬਾ ਦਿਲਬਾਗ ਸਿੰਘ, ਵੀਰਦਵਿੰਦਰ ਸਿੰਘ ਬੱਲਾਂ 'ਆਪ' ਆਗੂ, ਜਗਦੇਵ ਸਿੰਘ ਭਟੋਆ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਕੌਂਸਲਰ ਗੁਰਪ੍ਰੀਤ ਕੌਰ, ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਹਰਜੀਤ ਸਿੰਘ ਸੋਢੀ, ਬਲਬੀਰ ਸਿੰਘ ਲਾਲਾ, ਸੰਦੀਪ ਕੁਮਾਰ, ਸੰਗਤ ਸਿੰਘ ਭਾਮੀਆਂ, ਜਗਦੀਪ ਸਿੰਘ, ਜਗਤਾਰ ਸਿੰਘ, ਸੁਖਜਿੰਦਰ ਸਿੰਘ ਸੋਹੀ ਚੇਅਰਮੈਨ ਖੰਡ ਮਿੱਲ ਮੋਰਿੰਡਾ, ਐੱਨ. ਪੀ. ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਸੁਖਵਿੰਦਰ ਸਿੰਘ ਮੁੰਡੀਆਂ, ਜੋਗਿੰਦਰ ਸਿੰਘ ਬੰਗੀਆਂ, ਹਰਬੰਸ ਸਿੰਘ ਦਤਾਰਪੁਰ, ਹਰਮਿੰਦਰ ਸਿੰਘ ਲੱਕੀ, ਰਾਜਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਅਨੰਦ, ਪ੍ਰਗਟ ਸਿੰਘ ਰੌਲੂਮਾਜਰਾ, ਮਨਦੀਪ ਸਿੰਘ ਰੌਣੀ, ਨਵਦੀਪ ਸਿੰਘ ਟੋਨੀ, ਸ਼ੇਰ ਸਿੰਘ ਡੂਮਛੇੜੀ, ਬਲਵਿੰਦਰ ਸਿੰਘ ਮਾੜੂ, ਇਕਬਾਲ ਸਿੰਘ ਡੂਮਛੇੜੀ, ਜਤਿੰਦਰ ਗੁੰਬਰ, ਦਲਜੀਤ ਸਿੰਘ ਚਲਾਕੀ ਕਿਸਾਨ ਆਗੂ, ਭੁਪਿੰਦਰ ਸਿੰਘ ਮੁੰਡੀਆਂ, ਭਾਈ ਪਰਮਜੀਤ ਸਿੰਘ, ਰਣਜੀਤ ਸਿੰਘ ਬਾਦਲ, ਪਿ੍ਥੀ ਸਿੰਘ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਮਨੀ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਗੋਗੀ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਭੁਪਿੰਦਰ ਸਿੰਘ, ਬਰਿੰਦਰ ਸਿੰਘ, ਸਮਰਜੀਤ ਸਿੰਘ, ਜਸਵਿੰਦਰ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |