22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਖੇਤੀਬਾੜੀ ਮਹਿਕਮੇ ਵਲੋਂ ਸਬਸਿਡੀ ਵਾਲਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਘਟੀਆ ਬੀਜ <br/>

ਖ਼ਰਾਬ ਹੋਏ ਬੀਜ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ : ਸ਼ਿਵ ਕੁਮਾਰ ਕਾਲੀਆ <br/> 19-11-2025
ਢੇਰ, 18 ਨਵੰਬਰ (ਸ਼ਿਵ ਕੁਮਾਰ ਕਾਲੀਆ)-ਬੀਤੇ ਦਿਨੀ ਆਏ ਹੜ੍ਹਾਂ ਦੇ ਨਾਲ ਇਲਾਕੇ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬ ਚੁੱਕਿਆ ਹੈ | ਭਾਰੀ ਮੁਸ਼ਕਿਲ ਵਿਚ ਫਸਿਆ ਕਿਸਾਨ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਦੇ ਨਾਲ ਤੋਰ ਰਿਹਾ ਹੈ | ਪ੍ਰੰਤੂ ਅਜਿਹੇ ਹਾਲਤਾਂ ਦੇ ਵਿਚ ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਨੂੰ ਸਬਸਿਡੀ ਦੇ ਨਾਂ ਤੇ ਦਿੱਤਾ ਜਾ ਰਿਹਾ ਘਟੀਆ ਬੀਜ ਬਲਦੀ ਤੇ ਹੋਰ ਵੀ ਤੇਲ ਪਾ ਰਿਹਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿੰਡ ਗੰਭੀਰ ਪਰ ਦੇ ਕਿਸਾਨ ਕੈਪਟਨ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਖੇਤੀਬਾੜੀ ਮਹਿਕਮੇ ਤੋਂ ਸਬਸਿਡੀ ਵਾਲਾ ਬੀਜ ਲਿਆਂਦਾ ਸੀ | ਜਦੋਂ ਅੱਜ ਉਨ੍ਹਾ ਨੇ ਉਹ ਬੀਜ ਦੇ ਥੈਲੇ ਖ਼ੋਲ ਕੇ ਵੇਖੇ ਤਾਂ ਉਹ ਵੇਖ ਕੇ ਹੈਰਾਨ ਰਹਿ ਗਏ, ਕਿ ਇਹ ਸਾਰਾ ਬੀਜ ਖ਼ਰਾਬ ਹੋ ਗਿਆ ਸੀ | ਜਿਸ ਨੂੰ ਕਿ ਸੁਸਰੀ ਲੱਗੀ ਹੋਈ ਸੀ ਅਤੇ ਕਣਕ ਦੇ ਬੀਜ ਦਾ ਆਟਾ ਬਣ ਚੁੱਕਿਆ ਸੀ | ਉਨ੍ਹਾਂ ਕਿਹਾ ਕਿ ਇਹ ਬੀਜ ਖੇਤਾਂ ਵਿਚ ਪਾਉਣ ਦੇ ਲਾਇਕ ਨਹੀਂ ਹੈ | ਪ੍ਰੰਤੂ ਉਨ੍ਹਾਂ ਇਸ ਗੱਲ ਤੇ ਭਾਰੀ ਅਫ਼ਸੋਸ ਪ੍ਰਗਟ ਕੀਤਾ ਕਿ ਮਹਿਕਮੇ ਵਲੋਂ ਕਿਸਾਨਾਂ ਨੂੰ ਕਿਸ ਤਰ੍ਹਾਂ ਬੇਵਕੂਫ਼ ਬਣਾ ਕੇ ਇਹ ਬੀਜ ਮਹਿੰਗੇ ਮੁੱਲ ਉਨ੍ਹਾਂ ਨੂੰ ਵੇਚੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਖੇਤ ਨੂੰ ਬੀਜਣ ਲਈ ਤਿਆਰ ਕੀਤਾ ਗਿਆ ਸੀ, ਪ੍ਰੰਤੂ ਬੀਜ ਦੀ ਘਟੀਆ ਕਿਸਮ ਨਾਲ ਉਹ ਖੇਤ ਬੀਜਣ ਤੋਂ ਰਹਿ ਗਏ ਹਨ | ਜਿਸ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ, ਜਦੋਂ ਇਹ ਸੰਬੰਧ ਵਿਚ ਮਹਿਕਮਾ ਖੇਤੀਬਾੜੀ ਦੇ ਚੀਫ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਹ ਗੱਲ ਹੁਣ ਉਨ੍ਹਾਂ ਦੀ ਜਾਣਕਾਰੀ ਵਿਚ ਆ ਗਈ ਹੈ, ਇਸ ਦਾ ਤੁਰੰਤ ਹੱਲ ਕੀਤਾ ਜਾਵੇਗਾ | ਇਸ ਸੰਬੰਧ ਵਿਚ ਇਹ ਸਾਰਾ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਿਆ ਹੈ |

ਪਿਛਲੀ ਖ਼ਬਰ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਰਾਮ ਪ੍ਰਤਾਪ ਸੈਣੀ ਨੂੰ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।