22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਅਧੀਨ ਚੱਕ ਨਾਨਕੀ ਟੈਂਟ ਸਿਟੀ ਦੇ ਨਿਰਮਾਣ ਕਾਰਜ ਨਿਰਧਾਰਤ ਸਮੇਂ ਤੋਂ ਲਟਕਣ ਦੇ ਬਣੇ ਆਸਾਰ <br/>

ਸ਼ਹੀਦੀ ਸਤਾਬਦੀ ਸਮਾਗਮਾਂ ਮੌਕੇ ਪੰਜਾਬ ਸਰਕਾਰ ਵਲੋਂ ਉਸਾਰੀ ਜਾ ਰਹੀ ਟੈਂਟ ਸਿਟੀ ਵਿਚਲੇ ਅਧੂਰੇ ਕਾਰਜਾਂ ਦੀਆਂ ਤਸਵੀਰਾਂ | <br/> 19-11-2025
ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ (ਕਰਨੈਲ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ੍ਰੀ ਅਨੰਦਪੁਰ ਸਾਹਿਬ ਲਾਗਲੇ ਪਿੰਡ ਚੰਡੇਸਰ ਵਿਖੇ ਸੰਗਤਾਂ ਦੀ ਸਹੂਲਤ ਲਈ ਕਰੀਬ 65 ਏਕੜ 'ਚ ਉਸਾਰੀ ਜਾ ਰਹੀ 'ਚੱਕ ਨਾਨਕੀ ਟੈਂਟ ਸਿਟੀ' ਦੇ ਨਿਰਮਾਣ ਕਾਰਜ ਨਿਰਧਾਰਤ ਸਮੇਂ ਤੋਂ ਲਟਕਣ ਦੇ ਅਸਾਰ ਬਣੇ ਹੋਏ ਹਨ | ਪੱਤਰਕਾਰਾਂ ਵਲੋਂ ਉਕਤ ਟੈਂਟ ਸਿਟੀ ਦੇ ਦੌਰੇ ਦੌਰਾਨ ਦੇਖਿਆ ਗਿਆ ਕਿ ਹਾਲੇ ਤੱਕ ਇਨ ਾਂ ਨਿਰਮਾਣ ਕਾਰਜਾਂ ਦਾ ਤਕਰੀਬਨ ਤੀਜਾ ਹਿੱਸਾ ਕੰਮ ਬਕਾਏ ਹਨ | ਜਿਨ ਾਂ ਨੂੰ ਮੁਕੰਮਲ ਕਰਨ ਕਈ ਸੈਂਕੜੇ ਕਾਰੀਗਰ, ਮਜ਼ਦੂਰ ਅਤੇ ਹੋਰ ਮਾਹਿਰ ਦਿਨ ਰਾਤ ਕੰਮ ਕਰ ਰਹੇ ਹਨ | ਇਸ ਦੌਰੇ ਦੌਰਾਨ ਨਿਰਮਾਣ ਕਾਰਜਾਂ ਦੀ ਨਿਗਰਾਨੀ ਕਰ ਰਹੇ ਠੇਕੇਦਾਰ ਦੇ ਮੁਲਾਜ਼ਮ ਦਾ ਕਹਿਣਾ ਹੈ ਕਿ ਟੈਂਟ ਸਿਟੀ ਦਾ ਹਾਲੇ ਤੱਕ 60- 65 ਫ਼ੀਸਦੀ ਕੰਮ ਹੀ ਮੁਕੰਮਲ ਹੋਇਆ ਹੈ | ਉਨ੍ਹ ਾਂ ਦੱਸਿਆ ਕਿ ਚੱਕ ਨਾਨਕੀ ਟੈਂਟ ਸਿਟੀ 'ਚ ਉਸਾਰੇ ਗਏ ਫੈਮਲੀ ਬਲਾਕ 'ਚ ਕੁਲ 310 ਬਲਾਕ ਉਸਾਰੇ ਜਾ ਰਹੇ ਹਨ | ਹਰ ਬਲਾਕ 'ਚ 4 ਵਿਅਕਤੀਆਂ ਦੇ ਰਹਿਣ ਦੀ ਸਹੂਲਤ ਹੋਵੇਗੀ | ਜਿਸ ਬਲਾਕ ਅੰਦਰ ਇਸਨਾਨਘਰ, ਲੈਬਾਟਰੀ ਬਲਾਕ ਅਤੇ ਚਾਰ ਕੁਰਸੀਆਂ ਤੇ ਮੇਜ ਆਦਿ ਦੀ ਵਿਵਸਥਾ ਹੋਵੇਗੀ | ਉਨ ਾਂ ਦੱਸਿਆ ਕਿ ਇਸ ਦੇ ਨਾਲ ਨਾਲ ਟੈਂਟ ਸਿਟੀ 'ਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਲੰਗਰ, ਸੁਰੱਖਿਆ ਕਰਮਚਾਰੀਆਂ, ਅੱਗ ਬਝਾਉ ਅਮਲੇ ਦੀ ਰਿਹਾਇਸ ਦੇ ਨਾਲ ਨਾਲ ਮੀਡੀਆ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਆਈ ਸੰਗਤ ਦੇ ਵਾਹਨਾਂ ਦੀ ਪਾਰਕਿੰਗ ਲਈ ਵੀ ਵੱਡ ਅਕਾਰੀ ਪਾਰਕਿੰਗ ਦਾ ਵੀ ਨਿਰਮਾਣ ਕੀਤਾ ਗਿਆ ਹੈ | ਇਸ ਤੋਂ ਇਲਾਵਾ ਟੈਂਟ ਸਿਟੀ ਦੇ ਪ੍ਰਬੰਧਕੀ ਬਲਾਕ 'ਚ ਇੰਟਰਨੈਂਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ | ਜਿਕਰਯੋਗ ਹੈ ਕਿ ਸਰਕਾਰ ਵਲੋਂ ਇਸ ਟੈਂਟ ਸਿਟੀ ਨੁੂੰ 20 ਨਵੰਬਰ ਤੋਂ ਸੰਗਤਾਂ ਦੀ ਰਿਹਾਇਸ ਲਈ ਚਾਲੂ ਕਰਨ ਦਾ ਟੀਚਾ ਮਿਥਿਆ ਹੋਇਆ ਹੈ | ਉਕਤ ਮੁਲਾਜ਼ਮ ਦਾ ਕਹਿਣਾ ਹੈ ਕਿ ਇਹ ਨਿਰਮਾਣ ਕਾਰਜ ਮੁਕੰਮਲ ਹੋਣ ਲਈ ਘੱਟੋ ਘੱਟ 5 ਦਿਨ ਹੋਰ ਲੱਗਣਗੇ | ਸੂਤਰਾਂ ਦਾ ਕਹਿਣਾ ਹੈ ਕਿ ਉਕਤ ਟੈਂਟ ਸਿਟੀ 'ਚ ਪਾਣੀ ਦੀ ਅਤੇ ਬਿਜਲੀ ਦੀ ਸਪਲਾਈ ਦੇ ਕਾਫੀ ਕੰਮ ਅਧੂਰੇ ਹਨ | ਜਿਕਰਯੋਗ ਇਹ ਵੀ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਸੰਗਤਾਂ ਦੀ ਵੱਡੀ ਆਮਦ ਸ਼ੁਰੂ ਹੋ ਚੁੱਕੀ ਹੈ | ਉੱਥੇ ਟੈਂਟ ਸਿਟੀ ਅੰਦਰ ਵੱਡੇ ਪੱਧਰ 'ਤੇ ਕੰਮ ਅਜੇ ਵੀ ਬਾਕੀ ਪਿਆ ਹੈ | ਇਸ ਦੌਰਾਨ ਸਮਾਗਮਾਂ ਦਾ ਆਰੰਭ ਕੱਲ ਚਰਨ ਗੰਗਾ ਸਟੇਡੀਅਮ ਵਿਖੇ ਰੌਸ਼ਨੀ ਅਤੇ ਆਵਾਜ਼ ਪ੍ਰੋਗਰਾਮ ਨਾਲ ਹੋ ਰਿਹਾ ਹੈ | ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਐਸ. ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹ ਾਂ ਕਿਹਾ ਕਿ ਉਹ ਮੀਟਿੰਗ 'ਚ ਰੂਝੇ ਹੋਏ ਹਨ ਅਤੇ ਬਾਅਦ ਵਿਚ ਗੱਲ ਕਰਨਗੇ | ਸਥਾਨਕ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆਂ ਤਦ ਉਨ੍ਹ ਾਂ ਕਿਹਾ ਕਿ ਉਹ ਮੀਟਿੰਗ ਬਾਅਦ ਗੱਲ ਕਰਨਗੇ |

ਪਿਛਲੀ ਖ਼ਬਰ ਪਿੰਡ ਅਗੰਮਪੁਰ ਦੇ ਗੁਰਦੁਆਰਾ ਮਾਤਾ ਜੀਤੋ ਜੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਨਗਰ ਕੀਰਤਨ ਅੱਜ <br/> ਅਗਲੀ ਖ਼ਬਰ ਬਾਜਵਾ ਸਪੋਰਟਸ ਐਂਡ ਹੈਲਪਿੰਗ ਹੈਂਡ ਕਲੱਬ ਨੇ ਖਿਡਾਰੀਆਂ ਨੂੰ ਹੈਂਡਬਾਲ ਕਿੱਟ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।