ਪੋਜੇਵਾਲ ਸਰਾਂ, 6 ਨਵੰਬਰ (ਨਵਾਂਗਰਾਈਾ, ਬੂਥਗੜੀਆ) - ਗੁੱਜਰ/ਗੁਰਜਰ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ 'ਗੁੱਜਰ ਸਮਾਜ ਸੁਧਾਰ ਸਭਾ(ਰਜਿ.) ਲੁਧਿਆਣਾ' ਵਲੋਂ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਅਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਗਮ ਗੁੱਜਰ ਭਵਨ ਰਾਹੋਂ ਰੋਡ ਲੁਧਿਆਣਾ ਵਿਖੇ 9 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇੇ ਹੋਏ 'ਗੁੱਜਰ ਸਮਾਜ ਸੁਧਾਰ ਸਭਾ (ਰਜਿ.) ਲੁਧਿਆਣਾ' ਦੇ ਪ੍ਰਧਾਨ ਕਿ੍ਸ਼ਨ ਦੇਵ, ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਖੇਪੜ, ਮੀਤ ਪ੍ਰਧਾਨ ਗੁਰਦਿਆਲ ਬਜਾੜ ਅਤੇ ਜਨਰਲ ਸਕੱਤਰ ਜਗਦੀਸ਼ ਭੂੰਬਲਾ ਬਿੱਟੂ ਨੇ ਦੱਸਿਆ ਕਿ ਪਿਛਲੇ ਸਮੇਂ ਦੀ ਤਰਾਂ ਇਸ ਵਾਰ ਵੀ 'ਗੁੱਜਰ ਸਮਾਜ ਸੁਧਾਰ ਸਭਾ(ਰਜਿ.) ਲੁਧਿਆਣਾ' ਵਲੋਂ ਇੱਕ ਸਨਮਾਨ ਸਮਾਗਮ ਕਰਕੇ ਸਮਾਜ ਦੇ 2024-25 ਸ਼ੈਸਨ ਦੇ 10ਵੀਂ ਅਤੇ 12ਵੀਂ ਦੇ ਉਹਨਾਂ ਵਿਦਿਆਰਥੀਆਂ ਜਿਨ੍ਹਾਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿਦਿਆਰਥੀਆ ਨੇ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਾਪਤੀਆਂ ਕੀਤੀਆਂ ਹਨ ਅਤੇ ਸਮਾਜ ਦੇ ਨਵ ਨਿਯੁਕਤ ਅਤੇ ਸੀਨੀਅਰ ਅਧਿਕਾਰੀਆਂ ਨੂੰ ਵੀ ਜਿਹਨਾਂ ਨੇ ਸਮਾਜ ਦੇ ਕਿਸੇ ਵੀ ਖੇਤਰ ਵਿੱਚ ਭਾਈਚਾਰੇ ਦਾ ਮਾਣ ਵਧਾਇਆ ਹੈ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਾਰ ਕਾਰਡ ਅਤੇ ਸਬੰਧਤ ਜਮਾਤ ਦੀ ਮਾਰਕਸ਼ੀਟ ਦੀ ਕਾਪੀ 8 ਨਵੰਬਰ ਤੱਕ ਗੁੱਜਰ ਭਵਨ ਲੁਧਿਆਣਾ ਵਿਖੇ ਜਮ੍ਹਾਂ ਕਰਵਾ ਦੇਣ ਤਾਂ ਜੋ ਉਹਨਾਂ ਨੂੰ ਸਨਮਾਨਿਤ ਕਰਨ ਲਈ ਕਾਰਵਾਈ ਕੀਤੀ ਜਾ ਸਕੇ | ਇੱਥੇ ਦੱਸਿਆ ਜਾਂਦਾ ਹੈ ਕਿ 'ਗੁੱਜਰ ਸਮਾਜ ਸੁਧਾਰ ਸਭਾ (ਰਜਿ.) ਲੁਧਿਆਣਾ' ਪਿਛਲੇ ਲੰਬੇ ਸਮੇਂ ਤੋਂ ਆਪਣੇ ਸਮਾਜ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ | ਇਸ ਮੌਕੇ ਬਲਦੇਵ ਚਾਂਦਪੁਰੀ, ਵਿਜੇ ਕੁਮਾਰ ਸਰਪੰਚ, ਨਰੇਸ ਚੇਚੀ, ਕਰਮ ਚੰਦ ਬਜਾੜ, ਕੁਲਵਿੰਦਰ ਕਾਲਾ, ਰਕੇਸ ਕੁਮਾਰ, ਕੁੰਦਨ ਲਾਲ, ਅਸ਼ੋਕ ਜੀਂਦੜ, ਰੋਸਨ ਚੇਚੀ, ਬਾਲੂ ਰਾਮ, ਸੰਨੀ ਸਮੇਤ ਸਮੂਹ ਮੈਂਬਰ ਹਾਜਰ ਸਨ |