ਘਨੌਲੀ, 6 ਨਵੰਬਰ (ਜਸਵੀਰ ਸਿੰਘ ਸੈਣੀ)-ਬਿਜਲੀ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਵੇਚਣ ਤੇ ਬਿਜਲੀ ਐਕਟ 2025 ਦੇ ਵਿਰੋਧ 'ਚ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ 'ਤੇ ਐਸ. ਸੀ. ਤੇ ਬੀ. ਸੀ. ਕਰਮਚਾਰੀ ਵੈਲਫ਼ੇਅਰ ਫੈਡਰੇਸ਼ਨ ਪਲਾਂਟ ਇੰਪਲਾਈਜ ਯੂਨੀਅਨ ਦੇ ਸੱਦੇ 'ਤੇ ਭਰਵੀਂ ਰੈਲੀ ਕੀਤੀ ਗਈ | ਜਿਸ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਵਿੰਦਰ ਸਿੰਘ ਤੇ ਪ੍ਰਧਾਨ ਪਵਨਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਦੇ ਖਰੜੇ ਤੇ ਪੰਜਾਬ ਸਰਕਾਰ ਵਲੋਂ ਬਿਜਲੀ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ਦੀ ਨਿਖੇਧੀ ਕੀਤੀ ਅਤੇ ਇਨ੍ਹਾਂ ਫੈਸਲਿਆਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ | ਰੈਲੀ ਵਿਚ ਇੰਜੀ: ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਬੰਸ ਸਿੰਘ, ਗੁਰਬੀਰ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਪੂਰੇ ਵਿਸਤਾਰ ਨਾਲ ਸਰਕਾਰਾਂ ਵਲੋਂ ਹੋ ਰਹੀਆਂ ਲੋਕ ਵਿਰੋਧੀ ਕਾਰਵਾਈਆਂ ਤੋਂ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ | ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਤਰੁਣ ਲੋਤਰਾ ਤੇ ਸਰਬਜੀਤ ਕੁਮਾਰ ਨੇ ਪਿਛਲੇ ਹਫ਼ਤੇ ਫਿਉਲ ਕੋਸਟ ਕਰਕੇ ਹੋਈਆਂ ਕਾਰਵਾਈਆਂ ਦੇ ਸੰਬੰਧ 'ਚ ਦੱਸਿਆ ਕਿ ਸੁਪਰ ਕਰੀਟਿਕਲ ਪਾਵਰ ਪਲਾਂਟਾਂ ਦਾ ਕੰਪੇਰੀਜਨ 30 ਸਾਲ ਪੁਰਾਣੇ ਸਬ ਕਰੀਟਿਕਲ ਪਾਵਰ ਪਲਾਂਟ ਨਾਲ ਕਰਨਾ ਤਰਕਸੰਗਤ ਨਹੀਂ ਹੈ | ਇਸ ਲਈ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਰੂਪਨਗਰ ਲਈ ਮਨਜ਼ੂਰ ਹੋਏ 800 ਮੈਗਾ ਵਾਟ ਦੇ 2 ਸੁਪਰ ਕਰੀਟਿਕਲ ਪਾਵਰ ਜਨਰੇਸ਼ਣ ਯੂਨਿਟ ਸਰਕਾਰੀ ਅਦਾਰੇ ਰਾਹੀਂ ਜਲਦ ਲਗਾਏ ਜਾਣ | ਰੈਲੀ 'ਚ ਇੰਜੀ. ਮਨਦੀਪ ਸਿੰਘ, ਅਵਤਾਰ ਸਿੰਘ, ਜਸਕਰਨ, ਬਸੰਤ ਕੁਮਾਰ, ਮਨਜੀਤ ਸਿੰਘ, ਬਲਜੀਤ ਸਿੰਘ, ਕਰਨਬੀਰ ਸਿੰਘ, ਰਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਰਾਜੇਸ਼, ਅੰਕੁਸ਼, ਨਿਖਿਲ, ਸੁਨੀਲ, ਸ਼ੇਰ ਸਿੰਘ ਆਦਿ ਹਾਜ਼ਰ ਰਹੇ |