ਪੁਰਖਾਲੀ, 6 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਮਗਰੋੜ ਦੀਆਂ ਸੰਗਤਾਂ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ | ਇਸ ਸੰਬੰਧ 'ਚ ਨਗਰ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਵੀ ਸਜਾਇਆ ਗਿਆ, ਜੋ ਕਿ ਪਿੰਡ ਦੇ ਗੁਰੂ ਘਰ ਤੋਂ ਸ਼ੁਰੂ ਹੋ ਕੇ ਅਕਬਰਪੁਰ, ਸੈਂਫਲਪੁਰ, ਸੰਤੋਖਗੜ੍ਹ ਟੱਪਰੀਆਂ, ਭੱਦਲ, ਸਰਾੜੀ, ਭੋਲੋ, ਕਾਲੂਵਾਲ, ਭੰਗਾਲਾ, ਫਤਿਹਪੁਰ ਤੇ ਬਾਗਵਾਲੀ ਪਿੰਡਾਂ ਨੂੰ ਹੋ ਕੇ ਵਾਪਸ ਗੁਰਦੁਆਰਾ ਸਾਹਿਬ ਸਮਾਪਤ ਹੋਇਆ | ਇਸ ਮੌਕੇ ਭੰਗਾਲਾ ਦੀਆਂ ਸੰਗਤਾਂ ਵਲੋਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਗਏ | ਇਸ ਮੌਕੇ ਸਰਪੰਚ ਜਗਜੀਤ ਸਿੰਘ, ਭਾਈ ਜਰਨੈਲ ਸਿੰਘ ਮਗਰੋੜ, ਨੈਬ ਸਿੰਘ ਮਗਰੋੜ, ਜਸਪ੍ਰੀਤ ਸਿੰਘ ਸਰਪੰਚ ਟੱਪਰੀਆਂ, ਅਜੈਬ ਸਿੰਘ ਸਰਪੰਚ ਸਰਾੜੀ, ਸੁਖਵਿੰਦਰ ਸਿੰਘ ਸਰਪੰਚ ਭੰਗਾਲਾ, ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਭੰਗਾਲਾ, ਮੈਨੇਜਰ ਬੁੱਧ ਸਿੰਘ ਭੰਗਾਲਾ, ਤਰਸੇਮ ਸਿੰਘ ਸਰਪੰਚ ਬਾਗਵਾਲੀ ਤੋਂ ਇਲਾਵਾ ਨਗਰ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |