07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਤਖਤਗੜ੍ਹ ਬਲਾਕ ਦੀ ਰਹੀ ਝੰਡੀ <br/>

ਪ੍ਰਾਇਮਰੀ ਸਕੂਲ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਸਿੱਖਿਆ ਅਧਿਕਾਰੀ ਮੈਡਮ ਰੰਜਨਾ ਕਟਿਆਲ ਤੇ ਹੋਰ | ਤਸਵੀਰ ਵਿੰਦਰਪਾਲ ਝਾਂਡੀਆਂ <br/> 06-11-2025
ਨੂਰਪੁਰ ਬੇਦੀ, 5 ਨਵੰਬਰ (ਵਿੰਦਰਪਾਲ ਝਾਂਡੀਆਂ)-ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਤੀਜੇ ਦਿਨ ਹੋਏ ਫੁੱਟਬਾਲ ਦੇ ਸਖ਼ਤ ਮੁਕਾਬਲਿਆਂ ਵਿਚ ਬਲਾਕ ਤਖਤਗੜ੍ਹ ਨੇ ਫੁੱਟਬਾਲ 'ਚ ਲੜਕਿਆਂ ਨੇ ਦੂਜੀ ਪੁਜ਼ੀਸ਼ਨ ਤੇ ਕੁੜੀਆਂ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕਰਕੇ ਬੱਲੇ-ਬੱਲੇ ਕਰਾਈ ਹੈ | ਜ਼ਿਲ੍ਹਾ ਫੁੱਟਬਾਲ ਕਨਵੀਨਰ ਜਗਮੋਹਨ ਸਿੰਘ ਚੌਂਤਾ ਤੇ ਮਨਦੀਪ ਕੁਮਾਰ ਸਰਥਲੀ ਨੇ ਸਾਂਝੇ ਤੌਰ 'ਤੇ ਪੈੱ੍ਰਸ ਨੂੰ ਦੱਸਿਆ ਹੈ ਕਿ ਖੇਡਾਂ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਟੂਰਨਾਮੈਂਟ ਤੇ ਜਿੱਤਣ ਦੀ ਵਧਾਈ ਦਿੱਤੀ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੰਜਨਾਂ ਕਟਿਆਲ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਫੁੱਟਬਾਲ ਕਨਵੀਨਰ ਜਗਮੋਹਨ ਸਿੰਘ ਚੌਂਤਾ, ਮਨਦੀਪ ਕੁਮਾਰ ਸਰਥਲੀ ਫੁੱਟਬਾਲ ਕੋਚ, ਜਗੀਰ ਸਿੰਘ ਸੀ. ਐੱਚ. ਟੀ. ਬੜਵਾ, ਮੋਹਨ ਲਾਲ, ਅਵਨੀਤ ਕੁਮਾਰ ਚੱਢਾ, ਰਾਕੇਸ਼ ਕੁਮਾਰ ਗੋਨੂ ,ਬਲਜੀਤ ਸਿੰਘ ਬੈਂਸ, ਸੀ.ਐੱਚ.ਟੀ. ਨਰਿੰਦਰ ਕੁਮਾਰ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਦਰਬਾਰਾ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ, ਬੀ. ਪੀ. ਈ. ਓ ਸੰਜੀਵ ਕੁਮਾਰ, ਕੁਲਵੰਤ ਸਿੰਘ, ਹਰਜਿੰਦਰ ਸਿੰਘ ਬਜਰੂੜ ਫੁੱਟਬਾਲ ਕੋਚ, ਇੰਦਰਜੀਤ ਸਿੰਘ, ਸੀ.ਐੱਚ.ਟੀ. ਸੀਮਾ ਵਾਸੁਦੇਵ ਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਤੇ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਭਾਜਪਾ ਵਲੋਂ ਆਤਮਨਿਰਭਰ ਭਾਰਤ ਬੂਥ ਸੰਮੇਲਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।