ਰੂਪਨਗਰ, 5 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀ ਜਨਤਾ ਪਾਰਟੀ ਵਲੋਂ ਗਾਂਧੀ ਚੌਂਕ ਰੂਪਨਗਰ ਵਿਖੇ 'ਆਤਮ ਨਿਰਭਰ ਭਾਰਤ' ਬੂਥ ਸੰਮੇਲਨ ਕਰਵਾਇਆ ਗਿਆ | ਪ੍ਰੋਗਰਾਮ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਕੀਤੀ ਗਈ | ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਆਤਮਨਿਰਭਰ ਦੇਸ਼ ਵੱਲ ਅੱਗੇ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਵਪਾਰੀਆਂ ਦੀ ਭਲਾਈ ਲਈ ਕੇਂਦਰ ਸਰਕਾਰ ਵਲੋਂ ਇਤਿਹਾਸਕ ਕਦਮ ਚੁੱਕੇ ਗਏ ਹਨ | ਲਾਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਨਾਕਾਮੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਵਾਅਦੇ ਕਰ ਸਕਦੀ ਹੈ, ਵਿਕਾਸ ਨਹੀਂ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬੇਰੁਜ਼ਗਾਰੀ, ਕਾਨੂੰਨ-ਵਿਵਸਥਾ ਦੀ ਖਰਾਬ ਹਾਲਤ ਅਤੇ ਵਿੱਤੀ ਬੇਹਾਲੀ ਦਾ ਸ਼ਿਕਾਰ ਹੈ, ਜਿਸ ਲਈ ਪੂਰੀ ਤਰ੍ਹਾਂ 'ਆਪ' ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਹੁਣ ਕੇਵਲ ਭਾਜਪਾ ਹੀ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੀ ਸਮਰੱਥਾ ਰੱਖਦੀ ਹੈ | ''2027 ਵਿਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਨੀ ਤੈਅ ਹੈ ਅਤੇ ਰੂਪਨਗਰ ਜ਼ਿਲ੍ਹਾ ਇਸ ਜਿੱਤ ਦਾ ਆਗੂ ਬਣੇਗਾ,'' ਉਨ੍ਹਾਂ ਬੂਥ ਵਰਕਰਾਂ ਨੂੰ ਅਪੀਲ ਕੀਤੀ ਕਿ ਹਰ ਬੂਥ ਨੂੰ ਮਜ਼ਬੂਤ ਕਰਕੇ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ | ਇਸ ਮੌਕੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਮਹੇਸ਼ ਭਟਨਾਗਰ, ਐਡਵੋਕੇਟ ਧੀਰਜ ਸਿੰਘ, ਗੁਰਮੁਖ ਸਿੰਘ, ਪ੍ਰਵੀਨ ਕੁਮਾਰ, ਅਸ਼ੋਕ ਕੁਮਾਰ, ਵਿਜੇ ਕੁਮਾਰ ਸ਼ਰਮਾ, ਸ੍ਰੀ ਰਾਮ ਸ਼ਰਮਾ, ਪਰਸ਼ਾਂਤ ਸ਼ਾਹੂ, ਲਾਜਪਤ ਰਾਇ, ਵਿਨੋਦ ਭੰਡਾਰੀ, ਗੁਰਨਾਮ ਸਿੰਘ, ਹਿੰਮਤ ਸਿੰਘ, ਰਾਜੇਸ਼ ਭਾਟੀਆ, ਰਾਜੀਵ ਕਿ੍ਪਲਾਨੀ, ਰਿਟਾਇਰਡ ਡੀ.ਈ.ਓ. ਜਗਜੀਤ ਸਿੰਘ, ਹਰੀਸ਼ ਚੰਦਰ ਪੰਡਿਤ, ਅਮਿਤ ਗੁਰੂ, ਰਵੀ ਵਾਲੀਆ ਆਦਿ ਹਾਜ਼ਰ ਸਨ |