ਸ੍ਰੀ ਅਨੰਦਪੁਰ ਸਾਹਿਬ, 2 ਨਵੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਕੋਟਲਾ ਪਾਵਰ ਹਾਊਸ ਦੇ ਰਹਿਣ ਵਾਲੇ ਠੇਕੇਦਾਰ ਹਰਵੀਰ ਸਿੰਘ ਸੋਢੀ ਦੇ ਪਿਤਾ ਤੇ ਐਡ. ਮਨਪ੍ਰੀਤ ਸਿੰਘ ਗਹੂਣੀਆਂ ਦੇ ਦਾਦਾ ਫੋਰਮੈਨ ਗੁਰਮੇਲ ਸਿੰਘ (83) ਨੂੰ ਗੁਰਦੁਆਰਾ ਸਿੰਘ ਸਭਾ ਕੈਨਾਲ ਕਾਲੋਨੀ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ | ਸਾਰਿਆਂ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਇਸ਼ 'ਤੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ | ਉਪਰੰਤ ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਵੈਰਾਗਮਈ ਕੀਰਤਨ ਕੀਤੇ ਗਏ ਜਦ ਕਿ ਬਾਬਾ ਜਰਨੈਲ ਸਿੰਘ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਅੰਤਿਮ ਅਰਦਾਸ ਕੀਤੀ ਗਈ | ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਸੈਣੀ ਪਰਿਵਾਰ ਦੇ ਸਮਾਜ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸੈਸ਼ਨ ਜੱਜ ਅਸ਼ੋਕ ਪਾਲ ਬੱਤਰਾ, ਡੀ. ਐਸ. ਪੀ. ਰਮਿੰਦਰ ਸਿੰਘ ਕਾਹਲੋ, ਡੀ. ਐਸ. ਪੀ. ਹਰਕੀਰਤ ਸਿੰਘ ਸੈਣੀ, ਡੀ. ਐਸ. ਪੀ. ਅਨਿਲ ਰਾਣਾ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ, ਐਡ. ਜਤਿੰਦਰਪਾਲ ਸਿੰਘ ਢੇਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਸੁਤੰਤਰ ਸੈਣੀ, ਨਰਿੰਦਰ ਨਾਥ ਸ਼ਰਮਾ, ਰਕੇਸ਼ ਸ਼ਰਮਾ, ਮਹਿੰਦਰਪਾਲ ਸਿੰਘ ਢੇਰ, ਹਰਕੀਰਤ ਸਿੰਘ ਮਿਨਹਾਸ, ਐਡ. ਵਿਸ਼ਾਲ ਰਾਣਾ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਬਲਜੀਤ ਸਿੰਘ ਭਾਪਾ ਨੰਗਲ, ਚੂਹੜ ਸਿੰਘ ਬੱਢਲ, ਸਵਰਨ ਸਿੰਘ ਬੈਂਸ, ਐਡ. ਜ਼ਸਪ੍ਰੀਤ ਸਿੰਘ, ਐਡ. ਜ਼ਸਵਿੰਦਰਪਾਲ ਸਿੰਘ, ਰਾਮ ਸਿੰਘ ਕਾਨੂੰਗੋ, ਹਰਮੇਸ ਬਿੰਦਰਾ, ਇਕਬਾਲ ਸਿੰਘ ਲੰਗਮਜਾਰੀ, ਇੰਜੀ: ਰਜਿੰਦਰ ਸਿੰਘ ਭੈਣੀ, ਗੁਰਚਰਨ ਸਿੰਘ, ਮਿੰਟੂ ਨੰਬਰਦਾਰ, ਤੇਜਿੰਦਰ ਸਿੰਘ ਚੰਨ, ਅਮਰੀਕ ਸਿੰਘ ਜਵੈਲਰਜ, ਹਰਮੀਕ ਸਿੰਘ ਬੇਦੀ, ਮਨਜੀਤ ਸਿੰਘ ਸੈਣੀ, ਪ੍ਰਤਾਪ ਸਿੰਘ ਸੈਣੀ, ਰਮੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨ |