26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬੀ ਸਾਹਿਤ ਸਭਾ ਖਰੜ ਵਲੋਂ ਗੁਰੂ ਨਾਨਕ ਕਵੀ ਦਰਬਾਰ ਤੇ ਰੁਬਰੂ ਕਰਵਾਇਆ <br/>

ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ 'ਚ ਭਾਗ ਲੈਂਦੇ ਹੋਏ ਸਾਹਿਤਕਾਰ | ਤਸਵੀਰ : ਜੰਡਪੁਰੀ <br/> 03-11-2025
ਖਰੜ, 2 ਨਵੰਬਰ (ਜੰਡਪੁਰੀ)-ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਖਰੜ ਦੀ ਮਹੀਨਾਵਰ ਇਕੱਤਰਤਾ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨਗੀ ਮੰਡਲ 'ਚ ਮਨਮੋਹਨ ਸਿੰਘ ਦਾਊਾ, ਕਹਾਣੀਕਾਰ ਗੁਰਮੀਤ ਸਿੰਗਲ, ਰੰਗ ਕਰਮੀ ਲੇਖਕ ਰਬਿੰਦਰ ਸਿੰਘ ਰੱਬੀ, ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਸ਼ਾਮਿਲ ਹੋਏ | ਇਸ ਮੌਕੇ ਸਭਾ ਦੇ ਮੈਂਬਰ ਕਰਮਜੀਤ ਸਿੰਘ ਬੱਗਾ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਤੇ ਰਬਿੰਦਰ ਸਿੰਘ ਰੱਬੀ ਦਾ ਰੁਬਰੂ ਕਰਵਾਇਆ | ਇਸ ਮੌਕੇ ਰਵਿੰਦਰ ਸਿੰਘ ਰੱਬੀ ਨੇ ਆਪਣੇ ਬਚਪਨ, ਵਿਦਿਆਰਥੀ ਜੀਵਨ, ਨਾਟਕ ਕਾਰਜ, ਲੇਖਣੀ ਤੇ ਸਮਾਜ ਸੁਧਾਰਕ ਗਤੀਵਿਧੀਆਂ 'ਤੇ ਵਿਸਥਾਰ ਵਿਚ ਚਾਨਣਾ ਪਾਇਆ | ਉਨ੍ਹਾਂ ਆਪਣੀ ਸਿਰਜਣ ਪ੍ਰਕਿਰਿਆ ਤੇ ਸਫਰ ਦੀਆਂ ਰੌਚਕ ਘਟਨਾਵਾਂ ਬਿਆਨ ਕੀਤੀਆਂ. ਜਿਸ ਦਾ ਹਾਜ਼ਰੀਨ ਨੇ ਚੰਗਾ ਪ੍ਰਭਾਵ ਕਬੂਲਿਆ | ਉਕਤ ਕਵੀ ਦਰਬਾਰ ਦਾ ਆਰੰਭ ਮਲਕੀਤ ਨਾਗਰਾ ਦੇ ਕਾਵਿ ਰੰਗ ਨਾਲ ਹੋਇਆ | ਇਸ ਦੌਰਾਨ ਮੰਦਰ ਗਿੱਲ ਸਾਹਿਬਚੰਦੀਆ ਨੇ ਗੀਤ ਪੇਸ਼ ਕੀਤਾ ਤੇ ਨੀਲਮ ਨਾਰੰਗ ਨੇ ਔਰਤ ਦੀ ਤ੍ਰਾਸਦੀ ਬਾਰੇ ਤੇ ਡਾ. ਰੁਪਿੰਦਰ ਕੌਰ ਨੇ ਵੱਖਰੇ ਰੰਗ ਦੀ ਕਵਿਤਾ ਪੇਸ਼ ਕੀਤੀ | ਇਸੇ ਤਰ੍ਹਾਂ ਖੁਸ਼ੀ ਰਾਮ ਨਿਮਾਣਾ ਨੇ ਤਰੰਨੁਮ ਵਿਚ ਗੀਤ ਪੇਸ਼ ਕੀਤਾ ਤੇ ਅਮਰਜੀਤ ਕੌਰ ਮੋਰਿੰਡਾ ਨੇ ਆਪਣਾ ਕਾਵਿ ਰੰਗ ਪੇਸ਼ ਕੀਤਾ | ਮਨਮੋਹਨ ਸਿੰਘ ਦਾਊਾ ਦੀਆਂ ਦੋ ਰਚਨਾਵਾਂ ਸਮਾਗਮ ਦੀ ਪ੍ਰਾਪਤੀ ਰਹੀਆਂ ਤੇ ਜਸਪਾਲ ਜੱਸੀ ਦਾ ਗੀਤ ਵੀ ਖੂਬ ਰਿਹਾ | ਗੁਰਮੀਤ ਸਿੰਗਲ ਨੇ ਸਮਾਗਮ ਦੀ ਵੱਖਰਤਾ ਤੇ ਖੁਸ਼ੀ ਪ੍ਰਗਟਾਈ, ਜਦ ਕਿ ਸੁਰਿੰਦਰ ਰਸੂਲਪੁਰੀ ਤੇ ਸੁਰਜੀਤ ਸੁੰਮਨ ਨੇ ਆਪਣੇ ਮੁਲਵਾਨ ਵਿਚਾਰ ਪ੍ਰਗਟਾਏ | ਪਿ੍ੰਸੀਪਲ ਸ਼ੇਰ ਸਿੰਘ ਨੇ ਸਮਾਗਮ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਮਹਿਮਾਨ ਕੌਂਸਲਰ ਜਸਵੀਰ ਰਾਣਾ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਸਭਾ ਦੀ ਮਾਲੀ ਸਹਾਇਤਾ ਕੀਤੀ | ਪ੍ਰਧਾਨਗੀ ਭਾਸ਼ਣ ਵਿਚ ਪਿ੍ੰਸੀਪਲ ਗੋਸਲ ਨੇ ਸਭਾ ਦੇ ਨਿਵੇਕਲੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਮਾਂ ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ | ਆਪਣੀਆਂ ਆਲੋਚਨਾਤਮਕ ਟਿੱਪਣੀਆਂ ਰਾਹੀਂ ਡਾ. ਜਸਪਾਲ ਜੱਸੀ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ |

ਪਿਛਲੀ ਖ਼ਬਰ ਜੀਵਨਜੋਤ ਪ੍ਰੋਜੈਕਟ ਤਹਿਤ 704 ਬੱਚਿਆਂ ਦਾ ਬਚਾਅ ਤੇ ਮੁੜ ਵਸੇਬਾ ਅਗਲੀ ਖ਼ਬਰ 8 ਕਿੱਲੋੋਂ ਅਫ਼ੀਮ ਤੇ 2 ਕਿੱਲੋ ਚਰਸ ਸਮੇਤ ਤਿੰਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।