08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਹਾਫੀਜ਼ਾਬਾਦ ਵਾਸੀਆਂ ਵਲੋ ਐਨ. ਆਰ. ਆਈ. ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਦਿੱਤਾ 400 ਏਕੜ ਕਣਕ ਦਾ ਬੀਜ <br/>

ਅਜੀਤ ਡੈਸਕ 19-10-2025
ਬੇਲਾ, 18 ਅਕਤੂਬਰ (ਮਨਜੀਤ ਸਿੰਘ ਸੈਣੀ)-ਪਿੰਡ ਹਾਫਿਜਾਬਾਦ ਬਲਾਕ ਸ੍ਰੀ ਚਮਕੌਰ ਸਾਹਿਬ ਵਾਸੀਆਂ ਵਲੋਂ ਐਨ ਆਰ ਆਈ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕਣਕ ਦਾ ਬੀਜ 160 ਕੁਵਿੰਟਲ ਜੋ 400 ਏਕੜ 'ਚ ਕਣਕ ਬੀਜਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫੇਡਰਕੇ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀ ਲਈ ਭੇਜਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹਾਫਿਜਾਬਾਦ ਦੇ ਨੰਬਰਦਾਰ ਹਰਵਿੰਦਰ ਸਿੰਘ,ਨੰਬਰਦਾਰ ਸਾਧੂ ਸਿੰਘ ਸਾਂਝੇ ਤੌਰ ਤੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਐਨ ਆਰ ਆਈ ਦੇ ਸਹਿਯੋਗ ਨਾਲ 400 ਏਕੜ ਲਈ ਕਣਕ ਦਾ ਬੀਜ ਦਿੱਤਾ ਗਿਆ, ਇਸ ਕਣਕ ਦੇ ਬੀਜ ਦੀ ਸੇਵਾ ਲਈ ਖ਼ਾਲਸਾ ਖੇਤੀਬਾੜੀ ਸੇਵਾ ਸੈਂਟਰ ਸ੍ਰੀ ਚਮਕੌਰ ਸਾਹਿਬ ਵਲੋਂ ਵੱਡਾ ਸਹਿਯੋਗ ਦਿੱਤਾ ਗਿਆ | ਇਸ ਮੌਕੇ ਨਰਿੰਦਰ ਸਿੰਘ, ਜਸਵੀਰ ਸਿੰਘ ਪੰਚ, ਪ੍ਰਧਾਨ ਕਰਮਜੀਤ ਸਿੰਘ, ਰਿਟਾਇਰਡ ਸੁਪਰਡੈਂਟ ਅਮਰਜੀਤ ਸਿੰਘ, ਮਾਸਟਰ ਇਕਬਾਲ ਸਿੰਘ, ਨਵਤੇਜ ਸਿੰਘ ਪਾਵੜਾ ਪੰਚ, ਅਮਰੀਕ ਸਿੰਘ ਪੰਚ, ਸਤਨਾਮ ਸਿੰਘ, ਚਰਨਪ੍ਰੀਤ ਸਿੰਘ, ਗੁਰਦੀਪ ਸਿੰਘ, ਅੰਮਿ੍ਤਪਾਲ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਕਾਕਾ ਸਿੰਘ ਪਬੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਤਖ਼ਤਗੜ੍ਹ ਦੀ ਮੀਟਿੰਗ, ਵੱਖ-ਵੱਖ ਮੁੱਦਿਆਂ 'ਤੇ ਕੀਤੀ ਚਰਚਾ <br/> ਅਗਲੀ ਖ਼ਬਰ ਹੈਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਚ ਕਰਵਾਈ ਰਾਜ ਪੱਧਰੀ ਰੈੱਡ ਰਨ ਮੈਰਾਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।