08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਹੈਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਚ ਕਰਵਾਈ ਰਾਜ ਪੱਧਰੀ ਰੈੱਡ ਰਨ ਮੈਰਾਥਨ <br/>

ਅਜੀਤ ਡੈਸਕ 19-10-2025
ਰੂਪਨਗਰ, 18 ਅਕਤੂਬਰ (ਸਤਨਾਮ ਸਿੰਘ ਸੱਤੀ)-ਯੁਵਕ ਸੇਵਾਵਾਂ ਡਾਇਰੈਕਟੋਰੇਟ, ਪੰਜਾਬ ਵਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ (ਪੀ.ਐਸ.ਏ.ਸੀ.ਐਸ.) ਦੇ ਸਹਿਯੋਗ ਨਾਲ ਅਤੇ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ (ਐਲ.ਟੀ.ਐਸ.ਯ.ੂ) ਦੀ ਮੇਜ਼ਬਾਨੀ ਹੇਠ ਰਾਜ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ ਗਈ | ਇਸ ਦਾ ਮੁੱਖ ਉਦੇਸ਼ ਐਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਫੈਲਾਉਣਾ, ਸਰੀਰਕ-ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ | ਮੈਰਾਥਨ ਦੀ ਦੂਰੀ 5 ਕਿੱਲੋਮੀਟਰ ਸੀ, ਜਿਸ ਵਿਚ ਪੰਜਾਬ ਦੇ ਸੱਤ ਜ਼ਿਲਿ੍ਹਆਂ ਤੋਂ 14 ਭਾਗੀਦਾਰਾਂ (7 ਮੁੰਡੇ ਅਤੇ 7 ਕੁੜੀਆਂ) ਨੇ ਹਿੱਸਾ ਲਿਆ | ਅÏਰਤਾਂ ਦੇ ਵਰਗ ਵਿਚ ਜੀ.ਟੀ.ਬੀ. ਖ਼ਾਲਸਾ ਕਾਲਜ ਦੀ ਪੂਜਾ ਨੇ ਪਹਿਲਾ ਸਥਾਨ, ਜੀ.ਐਚ.ਜੀ. ਖ਼ਾਲਸਾ ਕਾਲਜ ਦੀ ਵੀਰਪਾਲ ਕੌਰ ਨੇ ਦੂਜਾ ਅਤੇ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੁਰਸ਼ਾਂ ਦੇ ਵਰਗ ਵਿਚ ਖ਼ਾਲਸਾ ਕਾਲਜ ਅੰਮਿ੍ਤਸਰ ਦੇ ਗਗਨਦੀਪ ਪਹਿਲੇ, ਅਕਾਲ ਕਾਲਜ ਮਸਤੂਆਣਾ ਦੇ ਸਮੀਰ ਦੂਜੇ ਤੇ ਡੀਏਵੀ ਕਾਲਜ ਹੁਸ਼ਿਆਰਪੁਰ ਦੇ ਮੋਹਿਤ ਤੀਜੇ ਸਥਾਨ 'ਤੇ ਰਹੇ | ਜੇਤੂਆਂ ਨੂੰ ਮੈਡਲ ਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਪੀ.ਐਸ.ਏ.ਸੀ.ਐਸ. ਦੀ ਸਹਾਇਕ ਡਾਇਰੈਕਟਰ (ਯੁਵਾ) ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ | ਐਲ.ਟੀ.ਐਸ.ਯੂ. ਦੇ ਚਾਂਸਲਰ ਐਨ.ਐਸ. ਰਿਆਤ, ਵਾਈਸ ਚਾਂਸਲਰ ਡਾ. ਏ.ਐਸ. ਚਾਵਲਾ ਅਤੇ ਰਜਿਸਟਰਾਰ ਪ੍ਰੋ. ਬੀ.ਐਸ. ਸਤਿਆਲ ਨੇ ਐਨ.ਐਸ.ਐਸ. ਯੂਨਿਟ ਦੀ ਸਰਾਹਨਾ ਕੀਤੀ | ਇਹ ਪ੍ਰੋਗਰਾਮ ਐਨ.ਐਸ.ਐਸ. ਯੂਨਿਟ ਦੀ ਕੋਆਰਡੀਨੇਟਰ ਸ੍ਰੀਮਤੀ ਰਤਨ ਕੌਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਸੋਹਣ ਦੀ ਅਗਵਾਈ ਹੇਠ ਕਰਵਾਇਆ ਗਿਆ |

ਪਿਛਲੀ ਖ਼ਬਰ ਹਾਫੀਜ਼ਾਬਾਦ ਵਾਸੀਆਂ ਵਲੋ ਐਨ. ਆਰ. ਆਈ. ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਦਿੱਤਾ 400 ਏਕੜ ਕਣਕ ਦਾ ਬੀ... ਅਗਲੀ ਖ਼ਬਰ ਏਡਿਡ ਸਕੂਲ ਅਧਿਆਪਕ ਯੂਨੀਅਨ ਦੀ ਅਗਵਾਈ 'ਚ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅੱਗੇ ਅਧਿਆਪਕਾਂ ਨੇ ਪ੍ਰਗਟਾਇਆ ਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।