12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਤਲੁਜ ਦਰਿਆ ਕੰਢੇ ਸਥਿਤ ਲਕਸ਼ਮੀ ਨਰਾਇਣ ਮੰਦਰ ਦਾ ਡਿੱਗਿਆ ਡੰਗਾ, ਲਗਪਗ 25-30 ਪਾੜ ਪੈਣ ਕਾਰਨ ਮੰਦਰ ਦੀ ਇਮਾਰਤ ਨੂੰ ਬਣਿਆ ਖ਼ਤਰਾ

ਅਜੀਤ ਡੈਸਕ 02-09-2025
ਨੰਗਲ, 1 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਡੈਮ ਤੋਂ ਪਿਛਲੇ ਪਾਸੇ ਝੀਲ 'ਚ ਆਏ ਵਾਧੂ ਪਾਣੀ ਕਾਰਨ ਲਕਸ਼ਮੀ ਨਰਾਇਣ ਮੰਦਰ ਨੰਗਲ ਵਿਖੇ ਖਾਰ ਲੱਗਣ ਕਾਰਨ ਇਕ ਬਹੁਤ ਪੁੁਰਾਣਾ ਡੰਗਾਂ ਡਿੱਗਣ ਕਾਰਨ ਲਗਪਗ 25-30 ਫੁੱਟ ਲੰਬਾਂ ਪਾੜ ਪੈ ਗਿਆ, ਜਿਸ ਕਾਰਨ ਮੰਦਰ ਦੀ ਇਮਾਰਤ ਨੂੰ ਭਾਰੀ ਖਤਰਾ ਬਣਿਆ ਹੋਇਆ ਹੈ | ਇਸ ਮੰਦਰ ਦਾ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਡਾ. ਰਮੇਸ਼ ਗੁਲਾਟੀ, ਨਗਰ ਕੌਂਸਲ ਨੰਗਲ ਦੇ ਪ੍ਰਧਾਨ ਤੇ ਕੌਂਸਲਰਾਂ ਨੂੰ ਨਾਲ ਲੈ ਕੇ ਦੌਰਾ ਕੀਤਾ ਤੇ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੁਦਰਤੀ ਪਾਣੀ ਦੀ ਮਾਰ ਨਾਲ ਪੈਦਾ ਹੋਈ ਸਥਿਤੀ ਤੇ ਗਹਿਰੀ ਚਿੰਤਾ ਵਿਆਕਤ ਕੀਤੀ | ਉਨ੍ਹਾਂ ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਤੇ ਹੋਰ ਕੌਂਸਲਰਾਂ ਨੂੰ ਹਦਾਇਤ ਕੀਤੀ ਕਿ ਮੰਗਲਵਾਰ ਸਵੇਰੇ ਹੀ ਕੌਂਸਲ ਇੰਜੀਨੀਅਰਾਂ ਦਾ ਦੌਰਾ ਕਰਵਾ ਕੇ ਇਕ ਐਸਟੀਮੇਟ ਤਿਆਰ ਕਰਕੇ ਬੁੱਧਵਾਰ ਨੂੰ ਸਵੇਰੇ ਐਂਮਰਜੈਂਸੀ ਮੀਟਿੰਗ ਕਰਕੇ ਇਸ ਮੰਦਰ ਦੇ ਡਿੱਗੇ ਡੰਗੇ ਦੀ ਮੁਰੰਮਤ ਦਾ ਮਤਾ ਪਾਸ ਕਰਕੇ ਮਨਜ਼ੂੂਰੀ ਲਈ ਡਾਇਰੈਕਟਰ ਸਥਾਨਕ ਸਰਕਾਰਾਂ ਕੋਲ ਭੇਜਿਆ ਜਾਵੇ ਤੇ ਜਿਵੇਂ ਹੀ ਮਨਜ਼ੂਰੀ ਮਿਲਦੀ ਹੈ ਤਾਂ ਬਿਨਾਂ ਕਿਸੇ ਕਿਸਮ ਦੀ ਦੇਰੀ ਤੋਂ ਇਸਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲਕਸ਼ਮੀ ਨਰਾਇਣ ਮੰਦਰ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ | ਇਸ ਮੌਕੇ ਰਾਕੇਸ਼ ਨਈਅਰ ਸਾਬਕਾ ਚੇਅਰਮੈਨ, ਅਨੀਤਾ ਸ਼ਰਮਾ ਮੀਤ ਪ੍ਰਧਾਨ ਨਗਰ ਕੌਂਸਲ, ਸੋਨੀਆ ਸੈਣੀ, ਵੀਨਾ ਐਰੀ, ਇੰਦੂ ਬਾਲਾ, ਮਨਜੀਤ ਮੱਟੂ, ਨਿਤਿਨ ਨੰਦਾ, ਵਿਦਿਆ ਸਾਗਰ, ਸੁਨੀਲ ਸ਼ਰਮਾ, ਬਲਵਿੰਦਰ ਬਾਲੀ, ਕਪੂਰ ਸਿੰਘ, ਅਸ਼ੋਕ ਸੈਣੀ, ਵਿਜੇ ਕੌਸ਼ਲ, ਤਰਸੇਮ ਲਾਲ ਮੱਟੂ, ਡਾ. ਉਮਾ ਦੱਤ ਪਾਠਕ, ਸੁਧੀਰ ਸ਼ਰਮਾ, ਅਜੈ ਕੁਮਾਰ, ਰਮਨ ਕੁਮਾਰ ਆਰ ਕੇ, ਅਸ਼ੋਕ ਰਾਣਾ, ਡਾ. ਸੋਮ ਦੱਤ ਪਾਠਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਾਜੀਪੁਰ ਕੋਲ ਭਾਖੜਾ ਨਹਿਰ 'ਚ ਪਿਆ ਕਰੀਬ 70 ਫੁੱਟ ਪਾੜ ਅਗਲੀ ਖ਼ਬਰ ਅਜੈਵੀਰ ਲਾਲਪੁਰਾ ਵਲੋਂ ਖੱਡ ਬਠਲੌਰ ਪਿੰਡ ਵਿਚ ਬਾਰਿਸ਼ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।