ਨੂਰਪਰ ਬੇਦੀ, 18 ਜੁਲਾਈ (ਪ.ਪ.)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸ ਸੰਪਰਦਾਇ ) ਦੀ ਪਿੰਡ ਪਲਾਟਾ ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇੱਕ ਰੋਜ਼ਾ ਮਹੀਨਾਵਾਰ ਸੰਤ ਸਮਾਗਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸ਼ਰਧਾ ਪੂਰਵਕ ਸਮਾਪਤ ਹੋ ਗਿਆ | ਸਮਾਗਮ ਮੌਕੇ 'ਤੇ ਵੇਦਾਂਤ ਅਚਾਰੀਆਂ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆ ਵਲੋਂ ਜਗਤ ਗੁਰੂ ਅਚਾਰੀਆਂ ਬਾਬਾ ਗਰੀਬ ਦਾਸ ਜੀ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇਸ ਮੌਕੇ 'ਤੇ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨਾਂ ਦੁਆਰਾ ਸਤਿਸੰਗ ਉਪਦੇਸ਼ ਕਰਦਿਆਂ ਵੇਦਾਂਤ ਅਚਾਰੀਆਂ ਜੀ ਨੇ ਕਿਹਾ ਕਿ ਬਿਨਾਂ ਇੱਛਾ ਕੀਤੇ ਤਪ ਸੇਵਾ, ਸਿਮਰਨ ਅਤੇ ਚੰਗੇ ਕਰਮ ਕਰਨ ਨਾਲ ਹੀ ਜੀਵ ਨੂੰ ਜੀਵਨ 'ਚ ਹਰ ਖ਼ੁਸ਼ੀ ਸਹਿਜੇ ਹੀ ਮਿਲੇਗੀ ਤੇ ਜਿਸ ਨਾਲ ਜੀਵ ਨੂੰ ਜੀਵਨ ਦਾ ਹਰ ਸੁੱਖ ਵੀ ਮਿਲਦਾ ਹੈ | ਆਚਾਰੀਆਂ ਜੀ ਨੇ ਕਿਹਾ ਕਿ ਜੀਵਨ ਅਨਮੋਲ ਹੈਂ ਇਸਦਾ ਸਦਉਪਯੋਗ ਕਰਦਿਆਂ ਜੀਵ ਨੂੰ ਹਰ ਪਲ ਪ੍ਰਭੂ ਦੇ ਸਿਮਰਨ ਤੇ ਨਾਮ ਸ਼ਬਦ ਦੀ ਕਮਾਈ ਦੇ ਨਾਲੋਂ ਨਾਲ ਨਿਰਸਵਾਰਥ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ ਤੇ ਕਰੈਸ਼ਰ ਇੰਡਸਟਰੀ ਦੇ ਉੱਘੇ ਕਾਰੋਬਾਰੀ ਤੇ ਸਾਬਕਾ ਸਰਪੰਚ ਚੌਧਰੀ ਨਸੀਬ ਚੰਦ ਪਲਾਟਾ , ਚੌਧਰੀ ਹਰਗੋਪਾਲ ਚੇਚੀ, ਦੂਨ ਗੁੱਜਰ ਵੈਲਫੇਅਰ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ, ਪਵਨ ਕੁਮਾਰ ਚੌਹਾਨ ਐਮ.ਐਚ ਮਾਲ ਨੂਰਪੁਰ ਬੇਦੀ , ਡਾਕਟਰ ਮੁਕੇਸ਼ ਚੌਧਰੀ , ਤਿਲਕ ਰਾਜ ਚੇਚੀ , ਸੋਮ ਨਾਥ ਭੂੰਬਲਾਂ ਲਾਲਾ ਅਸੋਕ ਕੁਮਾਰ ਚੇਚੀ, ਸਰਪੰਚ ਸ਼ਿਵਜੀ ਚੌਹਾਨ, ਭਜਨ ਲਾਲ ਚੌਹਾਨ, ਅਨੰਤ ਰਾਮ ਹੱਕਲਾ, ਚੇਤਨ ਭਾਟੀਆ, ਅਵਤਾਰ ਭਾਟੀਆ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਕਮਲਜੀਤ ਰੂੜੇਵਾਲ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |